ਕਰਨਾਟਕਾ ਦੇ 4 ਬਾਗੀ ਕਾਂਗਰਸ ਵਿਧਾਇਕ ਭਾਜਪਾ 'ਚ ਸ਼ਾਮਲ ਹੋਣਗੇ ?
ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ ਹਾਜ਼ਰ ਚਲ ਰਹੇ ਚਾਰ ਪਾਰਟੀ ਵਿਧਾਇਕਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਲਗਭਗ ਨਿਰਧਾਰਤ ਮੰਨਿਆ ਜਾ ਰਿਹਾ ਹੈ।
ਬੈਂਗਲੁਰੂ : ਕਰਟਨਾਟਕਾ ਵਿਚ ਕਾਂਗਰਸ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ। ਸੂਤਰਾਂ ਮੁਤਾਬਕ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਗ਼ੈਰ ਹਾਜ਼ਰ ਚਲ ਰਹੇ ਚਾਰ ਪਾਰਟੀ ਵਿਧਾਇਕਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਲਗਭਗ ਨਿਰਧਾਰਤ ਮੰਨਿਆ ਜਾ ਰਿਹਾ ਹੈ। ਇਸ ਮੁਸ਼ਕਲ ਨੂੰ ਖਤਮ ਕਰਨ ਲਈ ਜੇਡੀਐਸ-ਕਾਂਗਰਸ ਗਠਜੋੜ ਸਰਕਾਰ ਵਿਚ ਕਾਂਗਰਸ ਦੇ ਕਈ ਸੀਨੀਅਰ ਮੰਤਰੀਆਂ ਦੇ ਅਸਤੀਫੇ ਦੇ ਮਤਿਆਂ 'ਤੇ ਵੀ ਵਿਚਾਰ-ਵਟਾਂਦਰਾ ਹੋਇਆ ਹੈ ।
ਇਸ ਦੇ ਨਾਲ ਹੀ ਮੌਜੂਦਾ ਸਿਆਸੀ ਹਾਲਤ 'ਤੇ ਗੱਲਬਾਤ ਕਰਨ ਲਈ ਅੱਜ ਬੈਠਕ ਬੁਲਾਈ ਗਈ ਹੈ। ਕਾਂਗਰਸ ਹੁਣ ਵਿਧਾਇਕ ਰਮੇਸ਼ ਜਾਰਕਿਹੋਲੀ ਅਤੇ ਮਹੇਸ਼ ਕੁਮਾਤਲੀ ਨੂੰ ਦਲ ਬਦਲ ਵਿਰੋਧੀ ਕਾਨੂੰਨ ਅਧੀਨ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ ਜਿਸ ਦੇ ਅਧੀਨ ਚੁਣੇ ਗਏ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ
ਇਹ ਸਾਬਤ ਕਰਨ ਲਈ ਲੋੜੀਂਦੀ ਸਬੂਤ ਹਨ ਕਿ ਦੋਹਾਂ ਨੇ ਵਿਧਾਇਕ ਦਲ ਦੀ ਬੈਠਕ ਵਿਚ ਸ਼ਾਮਲ ਨਾ ਹੋ ਕੇ ਪਾਰਟੀ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਇਸ ਦੇ ਨਾਲ ਹੀ ਬੈਠਕ ਵਿਚ ਸ਼ਾਮਲ ਨਾ ਹੋਣ ਵਾਲੇ ਦੋ ਹੋਰਨਾਂ ਵਿਧਾਇਕਾ ਉਮੇਸ਼ ਯਾਦਵ ਅਤੇ ਬੀ ਨਾਗੇਂਦਰ ਸਬੰਧੀ ਅਜੇ ਪਾਰਟੀ ਨੇ ਉਡੀਕ ਕਰਨ ਦਾ ਫ਼ੈਸਲਾ ਲਿਆ ਹੈ।