ਵਿਆਪਮ ਘਪਲਾ: ਸੀਬੀਆਈ ਨੇ ਦਾਇਰ ਕੀਤੀ ਚਾਰਜਸ਼ੀਟ, 8 ਮੁਲਜ਼ਮਾਂ ਨੂੰ ਕਲੀਨ ਚਿੱਟ
ਵਿਆਪਮ ਘਪਲੇ ਮਾਮਲੇ 'ਚ ਸੀਬੀਆਈ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਲਕਸ਼ਮੀਕਾਂਤ ਸ਼ਰਮਾ ਸਮੇਤ 8 ਆਰੋਪੀਆਂ ਨੂੰ ਕਲੀਨ ਚਿੱਟ ਦੇ ਦਿਤੀ ਹੈ। ਸ਼ਰਮਾ ਤੋਂ ਇਲਾਵਾ ਹੋਰ ਆਰੋਪੀਆਂ
ਭੋਪਾਲ: ਵਿਆਪਮ ਘਪਲੇ ਮਾਮਲੇ 'ਚ ਸੀਬੀਆਈ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਲਕਸ਼ਮੀਕਾਂਤ ਸ਼ਰਮਾ ਸਮੇਤ 8 ਆਰੋਪੀਆਂ ਨੂੰ ਕਲੀਨ ਚਿੱਟ ਦੇ ਦਿਤੀ ਹੈ। ਸ਼ਰਮਾ ਤੋਂ ਇਲਾਵਾ ਹੋਰ ਆਰੋਪੀਆਂ 'ਚ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਰਹੇ ਓਮ ਪ੍ਰਕਾਸ਼ ਸ਼ੁਕਲਾ, ਆਈਜੀ ਸਟਾੰਪ ਇੰਦਰਜੀਤ ਕੁਮਾਰ ਜੈਨ, ਤਰੰਗ ਸ਼ਰਮਾ, ਭਰਤ ਮਿਸ਼ਰਾ, ਮੋਹਨ ਸਿੰਘ ਠਾਕੁਰ, ਸੁਰਿੰਦਰ ਕੁਮਾਰ ਮੁੱਖੀਆ, ਸੰਤੋਸ਼ ਸਿੰਘ ਉਰਫ ਰਾਜਾ ਤੋਮਰ ਸ਼ਾਮਿਲ ਰਹੇ।
ਜਾਣਕਾਰੀ ਮੁਤਾਬਕ ਸੀਬੀਆਈ ਨੇ ਸ਼ਨੀਚਰਵਾਰ ਨੂੰ ਵਿਸ਼ੇਸ਼ ਜੱਜ ਸੁਰੇਸ਼ ਸਿੰਘ ਦੀ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ। ਇਸ 'ਚ ਸੀਬੀਆਈ ਨੇ ਲਿਖਿਆ ਕਿ ਇਨ੍ਹਾਂ ਅੱਠ ਮੁਲਜ਼ਮਾਂ ਦੇ ਖਿਲਾਫ ਸਮਰੱਥ ਪ੍ਰਮਾਣ ਨਾ ਹੋਣ ਤੋਂ ਇਨ੍ਹਾਂ ਦੇ ਖਿਲਾਫ ਦੋਸ਼ ਪੱਤਰ ਪੇਸ਼ ਨਹੀਂ ਕੀਤਾ ਜਾ ਸਕਿਆ। ਸੀਬੀਆਈ ਦਾ ਇਹ ਅੰਤਮ ਦੋਸ਼ ਪੱਤਰ ਹੋਣ ਦੇ ਕਾਰਨ ਸ਼ਰਮਾ ਸਮੇਤ ਅੱਠਾਂ ਮੁਲਜ਼ਮਾਂ ਦਾ ਅਦਾਲਤ ਤੋਂ ਬਰੀ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਸ਼ਰਮਾ ਇਸ ਮਾਮਲੇ ਤੋਂ ਇਲਾਵਾ ਕੁੱਝ ਹੋਰ ਮਾਮਲਿਆਂ 'ਚ ਵੀ ਮੁਲਜ਼ਮ ਹਨ ਅਤੇ ਉਹ ਫਿਲਹਾਲ ਜ਼ਮਾਨਤ 'ਤੇ ਹੈ।
ਉਥੇ ਹੀ ਸ਼ਨੀਵਾਰ ਨੂੰ ਸੀਬੀਆਈ ਨੇ 26 ਮੁਲਜ਼ਮਾਂ ਦੇ ਖਿਲਾਫ 78 ਪੇਜ ਦਾ ਦੋਸ਼ ਪੱਤਰ ਪੇਸ਼ ਕੀਤੇ। ਇਹਨਾਂ 'ਚ ਦੋ ਮੁਲਜ਼ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮਾਮਲੇ 'ਚ ਇਕ ਮੁਲਜ਼ਮ ਅਨੁਰਾਗ ਸਾਗਰ ਨੇ ਸ਼ਨੀਚਰਵਾਰ ਨੂੰ ਅਦਾਲਤ 'ਚ ਸਰੈਂਡਰ ਕੀਤਾ। ਅਦਾਲਤ ਨੇ ਜ਼ਮਾਨਤ ਅਰਜੀ 'ਤੇ ਸੁਣਵਾਈ ਲਈ ਸੋਮਵਾਰ ਦੀ ਤਾਰੀਖ ਤੈਅ ਕਰਦੇ ਹੋਏ ਅਨੁਰਾਗ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿਤੇ
ਵਿਆਪਮ ਮਾਮਲਿਆਂ ਲਈ ਸੀਬੀਆਈ ਦੇ ਵਿਸ਼ੇਸ਼ ਵਕੀਲ ਸਤੀਸ਼ ਦਿਨਕਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਜਾਲਸਾਜੀ, ਅਪਰਾਧਿਕ ਸਾਜ਼ਿਸ਼, ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ, ਆਈਟੀ ਕਾਨੂੰਨ ਅਤੇ ਹੋਰ ਸੰਬਧ ਧਾਰਾਵਾਂ 'ਚ ਵਿਸ਼ੇਸ਼ ਜੱਜ ਸੁਰੇਸ਼ ਸਿੰਘ ਦੀ ਅਦਾਲਤ 'ਚ ਦੋਸ਼ ਪੱਤਰ ਦਾਖਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹਨਾਂ 'ਚ ਵਿਆਪਮ ਦੀ ਪਰੀਖਿਆ 'ਚ ਅਸਲੀ ਉਮੀਦਵਾਰਾਂ ਦੇ ਬਦਲੇ ਪਰੀਖਿਆ ਲਿਖਣ ਵਾਲੇ ਲੋਕ ਅਤੇ ਉਮੀਦਵਾਰਾਂ ਅਤੇ ਵਿਆਪਮ ਅਧਿਕਾਰੀਆਂ 'ਚ ਵਿਚੋਲੇ ਦੀ ਭੂਮਿਕਾ ਅਦਾ ਕਰਨ ਵਾਲੇ 19 ਮੁਲਜ਼ਮ ਵੀ ਸ਼ਾਮਿਲ ਹਨ।
ਇਹਨਾਂ 'ਚ ਵਿਆਪਮ ਦੇ ਮੁੱਖ ਅਧਿਕਾਰੀ ਰਹੇ ਸਾਬਕਾ ਪ੍ਰੀਖਿਆ ਕੰਟਰੋਲ ਪੰਕਜ ਤਿ੍ਰਵੇਦੀ ਅਤੇ ਤਿੰਨ ਹੋਰ ਵਿਚੋਲੇ ਹਨ। ਸੀਬੀਆਈ ਵਲੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਮੱਧ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਦਲ (ਐਸਟੀਐਫ) ਨੇ ਮੁਲਜ਼ਮਾਂ ਦੇ ਖਿਲਾਫ ਅਕਤੂਬਰ 2014 'ਚ ਮਾਮਲਾ ਦਰਜ ਕੀਤਾ ਸੀ। ਐਸਟੀਐਫ ਵਿਆਪਮ ਦੇ ਤਹਿਤ ਟ੍ਰਾਂਸਪੋਰਟ ਪੁਲਿਸ ਭਰਤੀ ਪ੍ਰੀਖਿਆ ਘਪਲੇ ਮਾਮਲੇ 'ਚ ਲਕਸ਼ਮੀਕਾਂਤ ਸ਼ਰਮਾ ਨੂੰ ਮੁਲਜ਼ਮ ਬਣਾਇਆ ਸੀ, ਹਾਲਾਂਕਿ ਹੁਣ ਸੀਬੀਆਈ ਨੇ ਉਨ੍ਹਾਂ ਨੂੰ ਕਲੀਨ ਚਿੱਟ ਹੈ।