ਲਾਕਰ ਰੱਖਣ ਵਾਲੇ ਸਾਵਧਾਨ! ਬੈਂਕ ਵੀ ਖੋਲ੍ਹ ਸਕਦੈ ਤੁਹਾਡਾ ਲਾਕਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 'ਚ ਇਕ ਵਾਰ ਲਾਕਰ ਖੋਲ੍ਹਣਾ ਜ਼ਰੂਰੀ

file photo

ਨਵੀਂ ਦਿੱਲੀ : ਬੈਂਕ 'ਚ ਲਾਕਰ ਲੈਣ ਵਾਲਿਆਂ ਨੂੰ ਹੁਣ ਸਾਲ ਛਿਮਾਹੀ ਬੈਂਕ 'ਚ ਦਰਸ਼ਨ ਦੇਣੇ ਹੀ ਪੈਣਗੇ। ਜੇਕਰ ਤੁਸੀਂ ਕਿਸੇ ਬੈਂਕ ਵਿਚ ਲਾਕਰ ਲਿਆ ਹੋਇਆ ਹੈ ਤਾਂ ਤੁਹਾਨੂੰ ਇਸ ਨੂੰ ਹਰ ਸਾਲ ਘੱਟੋ ਘੱਟ ਇਕ ਵਾਰ ਜ਼ਰੂਰ ਆਪਰੇਟ ਕਰਨਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਬੈਂਕ ਤੁਹਾਡਾ ਲਾਕਰ ਖੋਲ੍ਹ ਕੇ ਦੇਖ ਸਕਦਾ ਹੈ।

ਬੈਂਕ ਅਨੁਸਾਰ ਜੇਕਰ ਤੁਸੀਂ ਘੱਟ ਜੋਖਮ ਸ਼੍ਰੇਣੀ 'ਚ ਹੋ ਤਾਂ ਬੈਂਕ ਤੁਹਾਨੂੰ ਇਕ ਹੋਰ ਮੌਕਾ ਦੇ ਸਕਦਾ ਹੈ। ਆਰਬੀਆਈ ਦੇ ਨਿਯਮਾਂ ਅਨੁਸਾਰ ਜਿਹੜੇ ਲੋਕ ਮੀਡੀਅਮ ਰਿਸਕ ਕੈਟੇਗਰੀ 'ਚ ਆਉਂਦੇ ਹਨ ਉਨ੍ਹਾਂ ਨੂੰ ਬੈਂਕ ਤਾਂ ਹੀ ਨੋਟਿਸ ਭੇਜਦਾ ਹੈ ਜਦੋਂ ਉਹ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੱਕ ਆਪਣਾ ਲਾਕਰ ਆਪਰੇਟ ਨਹੀਂ ਕਰਦੇ।

ਬੈਂਕ ਵੱਖ-ਵੱਖ ਮਾਪਦੰਡਾਂ ਜਿਵੇਂ ਵਿੱਤੀ ਜਾਂ ਸੋਸ਼ਲ ਸਟੇਟਸ, ਕਾਰੋਬਾਰ ਦੀ ਗਤੀਵਿਧੀ, ਗਾਹਕ ਦੀ ਸਥਿਤੀ ਅਤੇ ਉਨ੍ਹਾਂ ਦੇ ਗਾਹਕਾਂ ਵਰਗੇ ਕਈ ਮਾਪਦੰਡਾਂ ਦੇ ਆਧਾਰ 'ਤੇ ਗਾਹਕਾਂ ਨੂੰ ਲੋਅ ਤੋਂ ਹਾਈ ਕੈਟੇਗਰੀ ਵਿਚ ਵੰਡਦੇ ਹਨ।

ਕਿਸੇ ਵੀ ਗਾਹਕ ਨੂੰ ਲਾਕਰ ਦੇਣ ਤੋਂ ਪਹਿਲਾਂ ਬੈਂਕ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਪੜਤਾਲ ਕਰਦੇ ਹਨ। ਹਾਲਾਂਕਿ ਲਾਕਰ ਖੋਲ੍ਹਣ ਤੋਂ ਪਹਿਲਾਂ ਬੈਂਕ ਨੂੰ ਕਈ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਜੇਕਰ ਤੁਸੀਂ ਇਕ ਸਾਲ ਤੱਕ ਲਾਕਰ ਆਪਰੇਟ ਨਹੀਂ ਕਰਦੇ ਤਾਂ ਬੈਂਕ ਤੁਹਾਨੂੰ ਇਕ ਨੋਟਿਸ ਭੇਜਦਾ ਹੈ ਜਿਸ ਵਿਚ ਉਹ ਤੁਹਾਨੂੰ ਲਾਕਰ ਜਾਰੀ ਰੱਖਣ ਜਾਂ ਫਿਰ ਇਸ ਨੂੰ ਸਰੰਡਰ ਕਰਨ ਲਈ ਕਹਿੰਦਾ ਹੈ।

ਤੁਸੀਂ ਕਿਹੜੇ ਕਾਰਨਾਂ ਕਰਕੇ  ਲਾਕਰ ਨੂੰ ਚਲਾਉਣ 'ਚ ਅਸਮਰੱਥ ਹੋ, ਇਸ ਬਾਰੇ ਤੁਹਾਨੂੰ ਲਿਖਤੀ ਰੂਪ 'ਚ ਦੇਣਾ ਪਏਗਾ। ਜੇਕਰ ਤੁਹਾਡੇ ਵਲੋਂ ਦਿੱਤਾ ਗਿਆ ਜਵਾਬ ਵਾਜਬ ਲੱਗਦਾ ਹੈ, ਤਾਂ ਬੈਂਕ ਤੁਹਾਨੂੰ ਲਾਕਰ ਦੀ ਸਹੂਲਤ ਜਾਰੀ ਰੱਖਣ ਦੀ ਆਗਿਆ ਦੇ ਦਿੰਦਾ ਹੈ।