8ਵੀਂ ਜਮਾਤ ਦੇ ਵਿਦਿਆਰਥੀ ਨਾਲ ਭੱਜੀ 26 ਸਾਲਾਂ ਦੀ ਅਧਿਆਪਕ ! ਪੁਲਿਸ ਵੀ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਪਤਾ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਨੂੰ 7 ਵਜੇ ਜਦੋਂ ਉਹ ਘਰ ਪਹੁੰਚਿਆ ਤਾਂ ਪਾਇਆ ਕਿ ਬੇਟਾ ਘਰ ਤੋਂ ਲਾਪਤਾ ਹੈ। ਘਰਵਾਲੀ ਨੇ ਦੱਸਿਆ ਕਿ ਲੜਕਾ 4 ਵਜੇ...

File Photo

ਗਾਂਧੀਨਗਰ : ਗੁਜਰਾਤ ਪੁਲਿਸ ਦੇ ਸਾਹਮਣੇ ਪ੍ਰੇਮ-ਪਿਆਰ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਦਰਅਸਲ 26 ਸਾਲ ਦੀ ਟੀਚਰ ਅੱਠਵੀ ਜਮਾਤ ਦੇ ਵਿਦਿਆਰਥੀ ਨਾਲ ਲਾਪਤਾ ਹੋ ਗਈ ਹੈ ਜਿਸ ਦੇ ਬਾਰੇ ਸੁਣ ਕੇ ਪੁਲਿਸ ਅਧਿਕਾਰੀ ਵੀ ਪਰੇਸ਼ਾਨ ਹਨ।

ਮੀਡੀਆ ਰਿਪੋਰਟ ਅਨੁਸਾਰ ਗਾਂਧੀ ਨਗਰ ਪੁਲਿਸ ਨੂੰ ਇਕ ਸਰਕਾਰੀ ਕਰਮਚਾਰੀ ਨੇ ਸ਼ਿਕਾਇਤ ਦਿੱਤੀ ਕਿ 26 ਸਾਲਾ ਦੀ ਇਕ ਅਧਿਆਪਕ ਉਸ ਦੇ 14 ਸਾਲ ਦੇ ਲੜਕੇ ਨਾਲ ਲਾਪਤਾ ਹੋ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਆਰੋਪੀ ਮਹਿਲਾ ਅਧਿਆਪਕ ਨੇ ਉਸ ਦੇ ਬੇਟੇ ਨਾਲ ਛੇੜਛਾੜ ਵੀ ਕੀਤੀ ਸੀ ਅਤੇ ਉਨ੍ਹਾਂ ਦਾ ਬੇਟਾ ਅਜੇ ਅੱਠਵੀ ਜਮਾਤ ਵਿਚ ਪੜਦਾ ਹੈ ਅਤੇ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਲਾਪਤਾ ਹੈ ਨਾਲ ਹੀ ਉਸ ਦੀ ਕਲਾਸ ਟੀਚਰ ਵੀ ਗਾਇਬ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ''ਮਹਿਲਾ ਅਧਿਆਪਕ ਦੇ ਲਾਪਤਾ ਵਿਦਿਆਰਥੀ ਨਾਲ ਕਥਿਤ ਤੌਰ ਤੇ ਪਿਛਲੇ ਇਕ ਸਾਲ ਤੋਂ ਗੁੜੇ ਸਬੰਧ ਹਨ। ਹਾਲ 'ਚ ਹੀ ਸਕੂਲ ਪ੍ਰਸ਼ਾਸਨ ਨੇ ਇਨ੍ਹਾਂ ਸਬੰਧਾਂ ਨੂੰ ਲੈ ਕੇ ਦੋਵਾਂ ਨੂੰ ਚੇਤਾਵਨੀ ਵੀ ਦਿੱਤੀ ਸੀ। ਜਿਵੇਂ ਕਿ ਦੋਵਾਂ ਦੇ ਸਬੰਧ ਕਿਸੇ ਨੂੰ ਸਵੀਕਾਰ ਨਹੀਂ ਹਨ ਇਸ ਲਈ ਦੋਵਾਂ ਨੇ ਆਪਣਾ ਘਰ ਛੱਡ ਕੇ ਕਿੱਧਰੇ ਬਾਹਰ ਜਾਣ ਦਾ ਫ਼ੈਸਲਾ ਲਿਆ ਹੋਵੇਗਾ ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਵਾਲੇ ਨੇ ਇਹ ਵੀ ਦੱਸਿਆ ਕਿ ਅਧਿਆਪਕ ਨਾਲ ਕਿਸੇ ਵਿਦਿਆਰਥੀ ਦਾ ਅਜਿਹਾ ਪ੍ਰੇਮ ਸਬੰਧ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਆਰੋਪੀ ਅਧਿਆਪਕ ਦੇ ਵਿਰੁੱਧ ਆਈਪੀਸੀ ਦੀ ਧਾਰਾ 363 ਦੇ ਅਧਿਨ ਗਾਂਧੀਨਗਰ ਦੀ ਕਲੋਲ ਸਿਟੀ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ ਲਾਪਤਾ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਨੂੰ 7 ਵਜੇ ਜਦੋਂ ਉਹ ਘਰ ਪਹੁੰਚਿਆ ਤਾਂ ਪਾਇਆ ਕਿ ਬੇਟਾ ਘਰ ਤੋਂ ਲਾਪਤਾ ਹੈ। ਘਰਵਾਲੀ ਨੇ ਦੱਸਿਆ ਕਿ ਲੜਕਾ 4 ਵਜੇ ਤੋਂ ਘਰ ਨਹੀਂ ਆਇਆ ਹੈ। ਇਸ ਤੋਂ ਬਾਅਦ ਗੁਆਂਢ ਵਿਚ ਉਸ ਦੀ ਤਲਾਸ਼ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲਿਆ ਅਤੇ ਜਦੋ ਉਹ  ਉਸ ਦੀ ਕਲਾਸ ਟੀਚਰ ਦੇ ਘਰ ਗਏ ਤਾਂ ਪਾਇਆ ਕਿ ਉਹ ਵੀ ਆਪਣੇ ਘਰ ਤੋਂ ਗਾਇਬ ਹੈ।