48 ਸਾਲ ਬਾਅਦ ਵਿਅਕਤੀ ਮਿਲਿਆ ਆਪਣੇ ਪਰਿਵਾਰ ਨੂੰ, ਖੁਸ਼ੀ ਦਾ ਨਹੀਂ ਰਿਹਾ ਕੋਈ ਠਿਕਾਣਾ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਬੰਗਲਾਦੇਸ਼ੀ ਵਿਅਕਤੀ, ਜਿਸਨੇ ਇੱਕ ਕਾਰੋਬਾਰੀ ਯਾਤਰਾ ਲਈ ਘਰ ਛੱਡ ਦਿੱਤਾ, ਪਰ ਕਦੇ ਵਾਪਸ ਨਹੀਂ ਆਇਆ, ਆਖਰਕਾਰ ਇੱਕ ਫੇਸਬੁੱਕ ਵੀਡੀਓ ਦੇ ਜ਼ਰੀਏ 48 ਸਾਲਾਂ ਬਾਅਦ..

File Photo

ਨਵੀਂ ਦਿੱਲੀ- ਇੱਕ ਬੰਗਲਾਦੇਸ਼ੀ ਵਿਅਕਤੀ, ਜਿਸਨੇ ਇੱਕ ਕਾਰੋਬਾਰੀ ਯਾਤਰਾ ਲਈ ਘਰ ਛੱਡ ਦਿੱਤਾ, ਪਰ ਕਦੇ ਵਾਪਸ ਨਹੀਂ ਆਇਆ, ਆਖਰਕਾਰ ਇੱਕ ਫੇਸਬੁੱਕ ਵੀਡੀਓ ਦੇ ਜ਼ਰੀਏ 48 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਹੀ ਗਿਆ।  ਇਹ ਜਾਣਕਾਰੀ ਮੀਡੀਆ ਵੱਲੋਂ ਦਿੱਤੀ ਗਈ।  ਮੀਡੀਆ ਰਿਪੋਰਟਾਂ ਅਨੁਸਾਰ, ਹਬੀਬੁਰ ਰਹਿਮਾਨ ਆਪਣੇ ਘਰ ਸਿਲੇਟ ਦੇ ਬਾਜਰਾਮ ਵਿਚ ਰਾੱਡ ਅਤੇ ਸੀਮੈਂਟ ਦਾ ਵਪਾਰ ਕਰਦਾ ਸੀ।

30 ਸਾਲ ਦੀ ਉਮਰ ਵਿਚ ਘਰ ਛੱਡਣ ਤੋਂ ਬਾਅਦ, ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਅਤੇ ਉਸ ਕੋਲ ਪਹੁੰਚਣ ਲਈ ਉਹਨਾਂ ਨੇ ਹਰ ਇਕ ਉਹ ਕੋਸ਼ਿਸ਼ ਕੀਤੀ ਜੋ ਉਹ ਕਰ ਸਕਦੇ ਸਨ ਪਰ ਉਹ ਅਸਫ਼ਲ ਰਹੇ। ਅਮਰੀਕਾ ਵਿਚ ਰਹਿੰਦੇ ਹਬੀਬੁਰ ਦੇ ਵੱਡੇ ਬੇਟੇ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਇਕ ਮਰੀਜ ਲਈ ਵਿੱਤੀ ਮਦਦ ਮੰਗਣ ਵਾਲੇ ਵਿਅਕਤੀ ਦੀ ਇਕ ਵੀਡੀਓ ਦੇਖੀ, ਪੈਸੇ ਦੀ ਘਾਟ ਕਾਰਨ, ਮਰੀਜ਼ ਦਾ ਇਲਾਜ ਨਹੀਂ ਹੋ ਰਿਹਾ ਸੀ। 

ਉਸਨੇ ਆਪਣੇ ਸਹੁਰੇ ਦੇ ਲਾਪਤਾ ਹੋਣ ਦੀ ਕਹਾਣੀ ਸੁਣੀ ਸੀ। ਅਜਿਹੀ ਸਥਿਤੀ ਵਿਚ ਉਸ ਨੂੰ ਵੀਡੀਓ ਦੇਖ ਕੇ ਸ਼ੱਕ ਹੋਇਆ ਅਤੇ ਵੀਡੀਓ ਆਪਣੇ ਪਤੀ ਨੂੰ ਭੇਜ ਦਿੱਤੀ। ਹਬੀਬੁਰ ਦੇ ਵੱਡੇ ਬੇਟੇ ਨੇ ਆਪਣੇ ਛੋਟੇ ਭਰਾ ਨੂੰ ਮਰੀਜ਼ ਬਾਰੇ ਪਤਾ ਕਰਨ ਲਈ ਉਨ੍ਹਾਂ ਨੂੰ ਸਿਲੇਟ ਜਾਣ ਲਈ ਕਿਹਾ। ਜਦੋਂ ਉਹ ਸ਼ਨੀਵਾਰ ਸਵੇਰੇ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ  ਕਿ ਉਹ ਮਰੀਜ਼ ਹੋਰ ਕੋਈ ਨਹੀਂ ਉਸ ਦੇ ਪਿਤਾ ਹੀ ਸਨ।

ਇਕ ਰਿਪੋਰਟ ਅਨੁਸਾਰ ਇਕ ਭਰਾ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਕਿ, “ਮੈਨੂੰ ਯਾਦ ਹੈ ਕਿ ਮੇਰੀ ਮਾਂ ਅਤੇ ਮੇਰੇ ਚਾਚੇ ਨੇ ਉਨ੍ਹਾਂ ਨੂੰ ਲੱਭਣ ਲਈ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸਨ ਆਖਰਕਾਰ ਉਹਨਾਂ ਨੇ ਹਾਰ ਮੰਨ ਲਈ। ਇਸ ਤੋਂ ਬਾਅਦ ਸਾਲ 2000 ਵਿਚ ਮਾਂ ਦੀ ਮੌਤ ਹੋ ਗਈ। ”ਪਿਛਲੇ 25 ਸਾਲਾਂ ਤੋਂ ਹਬੀਬੁਰ ਮੌਲਵੀਬਾਜ਼ਾਰ ਦੇ ਰਾਇਸਰੀ ਖੇਤਰ ਵਿਚ ਰਹਿ ਰਿਹਾ ਸੀ।

ਉਥੇ ਰਜ਼ੀਆ ਬੇਗਮ ਨਾਮ ਦੀ ਔਰਤ ਨੇ ਉਸ ਦੀ ਦੇਖਭਾਲ ਕੀਤੀ। ਰਜ਼ੀਆ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਹਬੀਬੂਰ ਨੂੰ 1995 ਵਿਚ ਹਜ਼ਰਤ ਸ਼ਹਾਬ ਉਦਦੀਨ ਦਰਗਾਹ ਵਿਖੇ ਖਸਤਾ ਹਾਲਤ ਵਿਚ ਪਾਇਆ। ਰਜ਼ੀਆ ਨੇ ਕਿਹਾ, “ਉਸ ਸਮੇਂ ਹਬੀਬੁਰ ਨੇ ਕਿਹਾ ਸੀ ਕਿ ਉਹ ਬਨਜਾਰਿਆਂ ਦੀ ਤਰ੍ਹਾਂ ਰਹਿੰਦਾ ਸੀ। ਉਹ ਉਦੋਂ ਤੋਂ ਸਾਡੇ ਨਾਲ ਰਿਹਾ ਹੈ।

ਅਸੀਂ ਉਸ ਦਾ ਸਨਮਾਨ ਕਰਦੇ ਹਾਂ ਅਤੇ ਉਸ ਨੂੰ ਪੀਰ ਕਹਿੰਦੇ ਹਾਂ। ”ਘਰ ਦਾ ਮੁਖੀ ਵਾਪਸ ਆਉਣ ਤੋਂ ਬਾਅਦ, ਹਬੀਬੁਰ ਦੇ ਪਰਿਵਾਰ ਨੇ ਉਸ ਨੂੰ ਬਿਹਤਰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ।