ਬੱਚੀ ਨੂੰ ਬਚਾਉਣ ਲਈ ਨਾਗਪੁਰ ਵਿੱਚ ਕਰਵਾਈ ਗਈ ਐਮਰਜੈਂਸੀ ਜਹਾਜ਼ ਦੀ ਲੈਂਡਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਵਿੱਚ ਹੋਈ ਮੌਤ

AIR INDIA

ਨਵੀਂ ਦਿੱਲੀ: ਲਖਨਊ ਤੋਂ ਮੁੰਬਈ ਜਾ ਰਹੇ ਇਕ ਜਹਾਜ਼ ਨੂੰ ਮੰਗਲਵਾਰ ਸਵੇਰੇ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ 'ਚ ਉਤਰਨਾ ਪਿਆ, ਜਿਸ ਤੋਂ ਬਾਅਦ ਯਾਤਰਾ ਕਰ ਰਹੀ ਅੱਠ ਸਾਲਾਂ ਦੀ ਇਕ ਬਿਮਾਰ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

ਬੱਚੀ ਆਪਣੇ ਮਾਪਿਆਂ ਨਾਲ ਜਹਾਜ਼ ਵਿਚ ਯਾਤਰਾ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੋਨੇਗਾਓਂ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕੀ ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਸਹਿਰਖਸ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸਨੂੰ ਲਖਨਊ ਤੋਂ ਮੁੰਬਈ ਲਿਜਾਇਆ ਜਾ ਰਿਹਾ ਸੀ। 

ਉਹਨਾਂ ਕਿਹਾ ਕਿ ਯਾਤਰਾ ਦੌਰਾਨ ਲੜਕੀ ਦੀ ਹਾਲਤ ਵਿਗੜ ਗਈ ਅਤੇ ਜਹਾਜ਼ ਨੂੰ ਇਥੇ ਇਕ ਬਾਬਾ ਜੀ ਅੰਬੇਦਕਰ ਅੰਤਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ 'ਚ ਲੈਡ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।