ਕਿਸਾਨ ਨੇ ਟਿੱਕਰੀ ਬਾਰਡਰ 'ਤੇ ਨਿਗਲਿਆ ਜ਼ਹਿਰ, ਚਿੱਠੀ 'ਚ ਅੰਦੋਲਨ ਬਾਰੇ ਕਹੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਸ ਕੋਲ ਦੇਣ ਲਈ ਕੁਝ ਨਹੀਂ ਹੈ, ਉਹ ਸਿਰਫ ਆਪਣੀ ਜਾਨ ਦੇ ਸਕਦਾ ਹੈ। 

farmer dead

ਨਵੀਂ ਦਿੱਲੀ- ਖੇਤੀ ਕਾਨੂੰਨਾਂ ਖਿਲਾਫ  ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਕਿਸਾਨਾਂ ਦਾ ਅੱਜ 56 ਵਾਂ ਦਿਨ ਹੈ। ਇਸ ਦੇ ਚਲਦੇ ਸਰਕਾਰ ਤੇ ਕਿਸਾਨਾਂ ਵਿਚਾਲੇ ਇਸ ਮੁੱਦੇ 'ਤੇ 9 ਬੈਠਕਾਂ ਹੋ ਚੁੱਕੀਆਂ ਹਨ ਤੇ 10 ਵੇਂ ਗੇੜ ਦੀ ਮੀਟਿੰਗ ਅੱਜ ਦੁਪਹਿਰ ਦੋ ਵਜੇ ਹੋਣ ਵਾਲੀ ਹੈ ਪਰ ਅਜੇ ਤੱਕ ਇਨ੍ਹਾਂ ਮੁਲਾਕਾਤਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਇਸ ਗੱਲ ਤੋਂ ਦੁਖੀ ਹੋ ਕੇ ਹਰਿਆਣਾ ਦੇ ਇੱਕ ਕਿਸਾਨ ਨੇ ਕੱਲ੍ਹ ਟਿੱਕਰੀ ਬਾਰਡਰ ਤੇ ਸਟੇਜ ਨੇੜੇ ਜ਼ਹਿਰ ਨਿਘਲ ਲਿਆ ਜਿਸ ਮਗਰੋਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਇਸ ਤੋਂ ਬਾਅਦ ਕਿਸਾਨਾਂ ਨੇ ਜਲਦੀ ਜਲਦੀ ਸੰਜੇ ਗਾਂਧੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਦੁਪਹਿਰ ਨੂੰ ਉਸਦੀ ਮੌਤ ਹੋ ਗਈ। ਜ਼ਹਿਰ ਨਿਘਲਣ ਤੋਂ ਪਹਿਲਾਂ, ਕਿਸਾਨ ਨੇ ਇੱਕ ਪੱਤਰ ਵੀ ਲਿਖਿਆ, ਜਿਸ ਵਿੱਚ ਉਸਨੇ ਇਹ ਵੀ ਦੱਸਿਆ ਹੈ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਹੈ। ਮ੍ਰਿਤਕ ਕਿਸਾਨ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੀ ਸਥਿਤੀ ਤੋਂ ਪਰੇਸ਼ਾਨ ਹੈ। ਉਸ ਕੋਲ ਦੇਣ ਲਈ ਕੁਝ ਨਹੀਂ ਹੈ, ਉਹ ਸਿਰਫ ਆਪਣੀ ਜਾਨ ਦੇ ਸਕਦਾ ਹੈ। 

ਪਿਛਲੇ ਹਫਤੇ ਦੇ ਸ਼ੁਰੂ ਵਿੱਚ, ਇੱਕ ਕਿਸਾਨ ਨੇ ਸਿੰਘੂ ਸਰਹੱਦ 'ਤੇ ਖੁਦਕੁਸ਼ੀ ਕਰ ਲਈ ਸੀ ਕਿਸਾਨ ਨੇ ਖੁਦਕੁਸ਼ੀ ਨੋਟ ਲਿਖ ਕੇ ਆਪਣੀ ਲਾਇਸੈਂਸ ਰਾਈਫਲ ਨਾਲ ਗੋਲੀ ਮਾਰ ਲਈ ਸੀ।ਦੱਸ ਦੇਈਏ ਕਿ ਇਸ ਕਿਸਾਨ ਦੀ ਪਛਾਣ ਜੈਭਗਵਾਨ ਰਾਣਾ ਵਜੋਂ ਹੋਈ, ਜੋ ਰੋਹਤਕ, ਹਰਿਆਣਾ ਦਾ ਵਸਨੀਕ ਹੈ।