ਗਣਤੰਤਰ ਦਿਵਸ ਮੌਕੇ ਪਹਿਲੀ ਮਹਿਲਾ ਲੜਾਕੂ ਪਾਇਲਟ ਪਰੇਡ 'ਚ ਹੋਵੇਗੀ ਸ਼ਾਮਿਲ, ਸਿਰਜੇਗੀ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦੇ ਸਮਾਰੋਹ 'ਚ ਕੁੱਲ 42 ਏਅਰਕ੍ਰਾਫਟ ਫਲਾਈਪਾਸਟ ਕਰਨਗੇ।

Bhawana Kanth

ਨਵੀਂ ਦਿੱਲੀ- ਦੇਸ਼ ਵਿੱਚ ਪਹਿਲੀ ਵਾਰ ਮਹਿਲਾ ਫਾਇਟਰ ਪਾਇਲਟ ਭਾਵਨਾ ਕਾਂਤ ਗਣਤਤੰਰ ਦਿਵਸ ਪਰੇਡ 'ਚ ਸ਼ਾਮਲ ਹੋਵੇਗੀ। ਭਾਵਨਾ ਭਾਰਤੀ ਹਵਾਈ ਸੈਨਾ ਦੀ ਫਾਇਟਰ ਪਾਇਲਟ ਟੀਮ ਦੀ ਤੀਜੀ ਮਹਿਲਾ ਹੋਵੇਗੀ। ਰਿਕਾਰਡਾਂ ਦੀ ਗੱਲ ਕਰੀਏ ਤਾਂ ਉਹ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਭਾਵਨਾ ਕਾਂਤ ਪਹਿਲੀ ਵਾਰ ਰਾਜਪਥ 'ਤੇ ਫਾਇਟਰ ਜੈੱਟ ਰਾਫੇਲ 'ਚ ਉਡਾਣ ਭਰੇਗੀ ਤੇ ਦੇਸ਼ ਦੇ ਲੋਕਾਂ ਨੂੰ ਰਾਫੇਲ ਦੀ ਤਾਕਤ ਦਿਖਾਏਗੀ। ਇਸ ਸਾਲ ਦੇ ਸਮਾਰੋਹ 'ਚ ਕੁੱਲ 42 ਏਅਰਕ੍ਰਾਫਟ ਫਲਾਈਪਾਸਟ ਕਰਨਗੇ।

ਸਾਲ 2020 'ਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੰਡੀਅਨ ਏਅਰਫੋਰਸ ਦੀ ਇਸ ਮਹਿਲਾ ਪਾਇਲਟ ਭਾਵਨਾ ਕਾਂਤ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਪਰੇਡ ਵਿਚ ਸ਼ਾਮਲ ਹੋਣ ਦੀ ਖ਼ਬਰ 'ਤੇ ਭਾਵਨਾ ਨੇ ਕਿਹਾ ਕਿ ਬਚਪਨ ਤੋਂ ਹੀ ਉਹ ਟੀਵੀ' ਤੇ ਗਣਤੰਤਰ ਦਿਵਸ ਪਰੇਡ ਦੇਖਦੀ ਆਈ ਹੈ। ਹੁਣ ਜਦੋਂ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ, ਇਹ ਉਸ ਲਈ ਮਾਣ ਵਾਲਾ ਪਲ ਹੈ। ਭਾਵਨਾ ਕਾਂਤ ਨੇ ਕਿਹਾ, "ਮੈਂ ਰਾਫੇਲ ਅਤੇ ਸੁੱਖਾਈ ਦੇ ਨਾਲ ਨਾਲ ਹੋਰ ਲੜਾਕੂ ਜਹਾਜ਼ਾਂ ਨੂੰ ਉਡਾਉਣਾ ਚਾਹੁੰਦੀ ਹਾਂ।" 

ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ 'ਚ ਭਾਵਨਾ ਨੂੰ 18 ਜੂਨ, 2016 ਨੂੰ ਦੋ ਹੋਰ ਮਹਿਲਾ ਪਾਇਲਟ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਦੇ ਨਾਲ ਫਲਾਇੰਗ ਅਫਸਰ ਵਜੋਂ ਚੁਣਿਆ ਗਿਆ ਸੀ।