ਖੇਤੀ ਕਾਨੂੰਨਾਂ ਖਿਲਾਫ ਹੁਣ ਪੰਜਾਬ 'ਚ ਹੀ ਨਹੀਂ ਕੈਨੇਡਾ ਦੀਆਂ ਸੜਕਾਂ 'ਤੇ ਕੱਢੀ ਗਈ ਟਰੈਕਟਰ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਨੇਡਾ ਦੇ ਸ਼ਹਿਰ ਲੈਂਗਲੀ ਵਿੱਚ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੈਂਕੜੇ ਕਿਸਾਨ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਾ ਕੇ ਸ਼ਾਮਲ ਹੋਏ।

Canada farmer tractor rally

ਵੈਨਕੂਵਰ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਕਿਸਾਨ ਅੰਦੋਲਨ ਦਾ ਅੱਜ ਵੱਡਾ ਦਿਨ ਹੈ। ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਕਿਸਾਨਾਂ ਦਾ ਅੱਜ 56 ਵਾਂ ਦਿਨ ਹੈ। ਇਸ ਦੇ ਚਲਦੇ ਹੁਣ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚੋਂ ਵੀ ਕਿਸਾਨਾਂ ਨੂੰ ਵੱਡੀ ਹਮਾਇਤ ਮਿਲ ਰਹੀ ਹੈ। ਕਿਸਾਨ 26 ਜਨਵਰੀ ਲਈ  ਥਾਂ ਥਾਂ ਤੇ ਟਰੈਕਟਰ ਰੈਲੀ ਕੱਢ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇੱਥੋਂ ਦੀ ਸਰਕਾਰ ਵੀ ਕਿਸਾਨ ਅੰਦੋਲਨ ਨਾਲ ਡਟ ਕੇ ਖੜ੍ਹੀ ਹੈ। 

ਅੱਜ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀਆਂ ਦੇ ਸੱਦੇ ਤਹਿਤ ਕੈਨੇਡਾ ਵਿੱਚ ਵੀ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ ਖ਼ਿਲਾਫ਼ ਕੈਨੇਡਾ ਦੇ ਸ਼ਹਿਰ ਲੈਂਗਲੀ ਵਿੱਚ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੈਂਕੜੇ ਕਿਸਾਨ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਾ ਕੇ ਸ਼ਾਮਲ ਹੋਏ।

ਦੱਸਣਯੋਗ ਹੈ ਕਿ ਕੈਨਡਾ ਵਿਚ ਇਹ ਰੈਲੀ ਸਵੇਰੇ 11 ਵਜੇ ਸ਼ੁਰੂ ਹੋ ਕੇ ਨਿਸ਼ਚਿਤ ਰੂਟ ਤੋਂ ਹੁੰਦਿਆਂ ਸ਼ਾਮ ਚਾਰ ਵਜੇ ਸਮਾਪਤ ਹੋਈ। ਬਹੁਤ ਸਾਰੇ ਕੈਨੇਡੀਅਨ ਕਿਸਾਨਾਂ ਨੇ ਵੀ ਆਪਣੇ ਟਰੈਕਟਰ ਰੈਲੀ ਵਿੱਚ ਭੇਜੇ ਹੋਏ ਸਨ ਅਤੇ ਇਸ ਦੌਰਾਨ ਕਿਸਾਨੀ ਦਰਦ ਤੇ ਭਵਿੱਖ ਦੇ ਨਾਅਰੇ ਗੂੰਜਦੇ ਰਹੇ।