ਦਿੱਲੀ: ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮਾਂ ਸਮੇਤ ਚਾਰ ਬੱਚਿਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਮਿਲਣ 'ਤੇ ਮੌਕੇ ਕੇ ਪਹੁੰਚੀ ਪੁਲਿਸ

PHOTO

 

ਨਵੀਂ ਦਿੱਲੀ: ਸ਼ਾਹਦਰਾ ਜ਼ਿਲੇ ਦੇ ਸੀਮਾਪੁਰੀ ਇਲਾਕੇ 'ਚ ਬੁੱਧਵਾਰ ਨੂੰ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਅੰਗੀਠੀ 'ਚੋਂ ਨਿਕਲੇ ਜ਼ਹਿਰੀਲੇ ਧੂੰਏਂ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਉਸਦੇ ਚਾਰ ਮਾਸੂਮ ਬੱਚੇ ਵੀ ਸ਼ਾਮਲ ਹਨ।

 

ਮ੍ਰਿਤਕਾਂ ਦੀ ਪਛਾਣ ਰਾਧਾ (32), ਬੱਚੇ ਕੋਮਲ (11), ਨਿਤਿਨ (8), ਰੋਸ਼ਨੀ (6) ਅਤੇ ਛੋਟੇ ਪੁੱਤਰ ਆਰਵ (4) ਵਜੋਂ ਹੋਈ ਹੈ। ਬਾਅਦ ਦੁਪਹਿਰ ਜਦੋਂ ਮਕਾਨ ਮਾਲਕ ਅਤੇ ਗੁਆਂਢੀ ਚੌਥੀ ਮੰਜ਼ਿਲ 'ਤੇ ਸਥਿਤ ਉਨ੍ਹਾਂ ਦੇ ਕਮਰੇ 'ਚ ਪਹੁੰਚੇ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ।

ਇਕ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ (ਸ਼ਾਹਦਰਾ) ਆਰ. ਸਾਥੀਆਸੁੰਦਰਮ ਨੇ ਕਿਹਾ ਕਿ ਬਾਅਦ ਦੁਪਹਿਰ ਡੇਢ ਵਜੇ ਇਕ ਪੀ. ਸੀ.ਆਰ.ਕਾਲ ਆਈ ਜਿਸ ’ਚ ਕਿਹਾ ਗਿਆ ਕਿ ਪੁਰਾਣੇ ਸੀਮਾ ਪੁਰੀ ਇਲਾਕੇ ’ਚ ਇਕ ਇਮਾਰਤ ਦੀ ਪੰਜਵੀਂ ਮੰਜਲ ’ਤੇ 4-5 ਲੋਕ ਬੇਹੋਸ਼ ਪਏ ਹਨ। ਮੌਕੇ ’ਤੇ ਪੁੱਜਣ ਉੱਤੇ ਪੁਲਿਸ ਨੇ ਇਕ ਔਰਤ ਅਤੇ ਉਸ ਦੇ 4 ਬੱਚਿਆਂ ਨੂੰ ਮ੍ਰਿਤਕ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇੰਝ ਲੱਗ ਰਿਹਾ ਹੈ ਕਿ ਮੌਤਾਂ ਸਾਹ ਘੁੱਟਣ ਨਾਲ ਹੋਈਆਂ ਹਨ ਕਿਉਂਕਿ ਲਾਸ਼ਾਂ ਦੇ ਕੋਲ ਅੱਗ ਬਲ ਰਹੀ ਸੀ ਅਤੇ ਕਮਰੇ ’ਚ ਹਵਾ ਆਉਣ-ਜਾਣ ਦਾ ਕੋਈ ਰਸਤਾ ਨਹੀਂ ਸੀ।