ਕੋਰੋਨਾ ਦੀ ਦੂਜੀ ਲਹਿਰ ਦੇ ਮੁਕਾਬਲੇ ਤੀਜੀ ਲਹਿਰ 'ਚ ਹੋਈਆਂ ਘੱਟ ਮੌਤਾਂ- ਰਾਜੇਸ਼ ਭੂਸ਼ਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

72 ਫੀਸਦੀ ਆਬਾਦੀ ਦਾ ਟੀਕਾਕਰਨ

Rajesh Bhushan

 

 ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਲਗਾਤਾਰ ਕਹਿਰ ਢਾਹ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3,17,532 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 20 ਜਨਵਰੀ, 2022 ਨੂੰ 3,17,532 ਨਵੇਂ ਕੇਸ ਅਤੇ 380 ਮੌਤਾਂ ਹੋਈਆਂ, ਜਦੋਂ ਕਿ ਦੇਸ਼ ਵਿੱਚ ਕੋਰੋਨਾ ਦੇ ਕੁੱਲ ਸਰਗਰਮ ਕੇਸ 19,24,051 ਹਨ।

ਉਨ੍ਹਾਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਵਿਚ ਸਰਗਰਮ ਮਾਮਲਿਆਂ ਦੇ ਮੁਕਾਬਲੇ ਤੀਜੀ ਲਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਗਈ ਹੈ।
ਦੂਜੀ ਲਹਿਰ ਦੌਰਾਨ ਟੀਕਾਕਰਨ ਕੀਤੀ ਆਬਾਦੀ 2% ਸੀ, ਹੁਣ ਤੀਜੀ ਲਹਿਰ ਦੇ ਦੌਰਾਨ ਟੀਕਾਕਰਨ ਕੀਤੀ ਆਬਾਦੀ 72% ਹੈ।

ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ ਰੋਜ਼ਾਨਾ ਕਰੀਬ 2,71,000 ਕੇਸ ਦਰਜ ਹੋ ਰਹੇ ਹਨ। ਇਸ ਸਮੇਂ ਸਕਾਰਾਤਮਕਤਾ ਦਰ 16% ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 3,17,000 ਕੇਸ ਦਰਜ ਕੀਤੇ ਗਏ, ਜਦੋਂ ਕਿ 1 ਜਨਵਰੀ ਨੂੰ ਸਿਰਫ਼ 22,000 ਕੇਸ ਦਰਜ ਕੀਤੇ ਗਏ।