ਓਡੀਸ਼ਾ ਦੇ ਅਸਕਾ ਥਾਣੇ ਨੂੰ ਮਿਲਿਆ ਦੇਸ਼ ਦੇ ਨੰ.1 ਥਾਣੇ ਦਾ ਸਨਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੌਂਪਿਆ ਸਨਮਾਨ ਅਤੇ ਪ੍ਰਸ਼ੰਸਾ ਪੱਤਰ  

Image

 

ਭੁਵਨੇਸ਼ਵਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਅਸਕਾ ਪੁਲਿਸ ਸਟੇਸ਼ਨ ਨੂੰ ਦੇਸ਼ ਦੇ ਸਭ ਤੋਂ ਵਧੀਆ ਥਾਣੇ ਵਜੋਂ ਸਨਮਾਨਿਤ ਕੀਤਾ। ਅਸਕਾ ਥਾਣੇ ਨੇ ਸਾਲ 2022 ਦੀ ਦਰਜਾਬੰਦੀ ਵਿੱਚ ਚੋਟੀ ਦਾ ਸਥਾਨ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਰਿਲੀਜ਼ 'ਚ ਦਿੱਤੀ ਗਈ।

ਸ਼ਾਹ ਨੇ ਇਹ ਸਨਮਾਨ ਨਵੀਂ ਦਿੱਲੀ ਦੇ ਨੈਸ਼ਨਲ ਐਗਰੀਕਲਚਰਲ ਸਾਇੰਸ ਕੰਪਲੈਕਸ ਵਿਖੇ ਆਯੋਜਿਤ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.)/ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਕਾਨਫ਼ਰੰਸ-2022 ਦੌਰਾਨ ਦਿੱਤਾ।

ਰਿਲੀਜ਼ ਅਨੁਸਾਰ ਅਸਕਾ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਸ਼ਾਂਤ ਕੁਮਾਰ ਸਾਹੂ ਨੇ ਸ਼ਾਹ ਤੋਂ ਵੱਕਾਰੀ ਸਨਮਾਨ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।

ਡੀ.ਜੀ.ਪੀ./ਆਈ.ਜੀ.ਪੀ. ਕਾਨਫ਼ਰੰਸ ਵਿੱਚ ਹਿੱਸਾ ਲੈ ਰਹੇ ਓਡੀਸ਼ਾ ਪੁਲਿਸ ਦੇ ਡਾਇਰੈਕਟਰ ਜਨਰਲ ਐਸ.ਕੇ. ਬਾਂਸਲ ਨੇ ਕਿਹਾ, "ਇਹ ਓਡੀਸ਼ਾ ਪੁਲਿਸ ਲਈ ਇੱਕ ਮਾਣ ਵਾਲਾ ਪਲ ਸੀ।"