Dakar Rally 2024: ਪਹਿਲੀ ਵਾਰ ਡਕਾਰ ਰੈਲੀ ਦੇ ਪੋਡੀਅਮ 'ਤੇ ਹੀਰੋ ਮੋਟੋਸਪੋਰਟਸ, ਨੂਹ ਨੇ 'ਰੈਲੀ 2' 'ਚ ਰਚਿਆ ਇਤਿਹਾਸ
ਇਸ ਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਤੀਯੋਗੀ ਈਵੈਂਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
Harith Noah
Dakar Rally 2024: ਯਾਨਬੂ (ਸਾਊਦੀ ਅਰਬ) - ਹੀਰੋ ਮੋਟੋਸਪੋਰਟਸ ਰਾਈਡਰ ਰੌਸ ਬ੍ਰਾਂਚ ਨੇ ਡਕਾਰ ਰੈਲੀ 2024 ਦੀ ਮੁੱਖ ਬਾਈਕ ਰੇਸ "ਰੈਲੀ ਜੀਪੀ" ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ ਇਤਿਹਾਸ ਰਚਿਆ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਕੰਪਨੀ ਡਕਾਰ ਰੈਲੀ ਵਿਚ ਪੋਡੀਅਮ (ਟੌਪ 3) 'ਤੇ ਰਹੀ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਤੀਯੋਗੀ ਈਵੈਂਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਇਸ ਦੇ ਨਾਲ ਹੈਰੀਥ ਨੋਹਾ ਨੇ "ਰੈਲੀ 2" ਸ਼੍ਰੇਣੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤੀ ਮੋਟਰਸਪੋਰਟਸ ਜਗਤ ਨੂੰ ਜਸ਼ਨ ਮਨਾਉਣ ਦਾ ਦੋਹਰਾ ਮੌਕਾ ਦਿੱਤਾ। ਸ਼ੇਰਕੋ ਟੀਵੀਐਸ ਟੀਮ ਰਾਈਡਰ ਡਕਾਰ ਰੈਲੀ ਵਿੱਚ ਕਿਸੇ ਵੀ ਸ਼੍ਰੇਣੀ ਵਿਚ ਸਿਖਰ 'ਤੇ ਰਹਿਣ ਵਾਲਾ ਪਹਿਲਾ ਭਾਰਤੀ ਹੈ।
(For more news apart from Dakar Rally 2024, stay tuned to Rozana Spokesman)