Supreme Court News: ਸੁਪ੍ਰੀਮ ਕੋਰਟ ਨੇ 56 ਵਕੀਲਾਂ ਨੂੰ ਦਿਤਾ ਸੀਨੀਅਰ ਵਕੀਲ ਦਾ ਦਰਜਾ, ਪਹਿਲੀ ਵਾਰ 11 ਮਹਿਲਾ ਵਕੀਲਾਂ ਨੂੰ ਵੀ ਮਿਲੀ ਤਰੱਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪ੍ਰੀਮ ਕੋਰਟ ਵਲੋਂ ਨਾਮਜ਼ਦ ਵਕੀਲਾਂ 'ਚੋਂ 20 ਫ਼ੀ ਸਦੀ ਮਹਿਲਾ ਵਕੀਲ ਹਨ। ਇਹ ਪਹਿਲੀ ਵਾਰ ਹੈ ਜਦੋਂ 11 ਮਹਿਲਾ ਵਕੀਲਾਂ ਨੂੰ ਇਕੋ ਸਮੇਂ ਸੀਨੀਅਰ ਅਹੁਦਾ ਦਿਤਾ ਗਿਆ ਹੈ।

Supreme Court designates 56 advocates as senior advocates including 11 women

Supreme Court News: ਸੁਪ੍ਰੀਮ ਕੋਰਟ ਨੇ 56 ਵਕੀਲਾਂ ਅਤੇ ਐਡਵੋਕੇਟ-ਆਨ-ਰਿਕਾਰਡ (ਏ.ਓ.ਆਰ.) ਨੂੰ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਹੈ। ਸਿਖਰਲੀ ਅਦਾਲਤ ਦੁਆਰਾ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, "ਭਾਰਤ ਦੇ ਚੀਫ਼ ਜਸਟਿਸ ਅਤੇ ਸੁਪ੍ਰੀਮ ਕੋਰਟ ਦੇ ਜੱਜਾਂ ਨੇ, ਸ਼ੁੱਕਰਵਾਰ ਨੂੰ ਹੋਈ ਫੁੱਲ ਕੋਰਟ ਦੀ ਇਕ ਮੀਟਿੰਗ ਵਿਚ, ਹੇਠਲੇ ਐਡਵੋਕੇਟ-ਆਨ-ਰਿਕਾਰਡ/ਐਡਵੋਕੇਟਾਂ ਨੂੰ ਸੀਨੀਅਰ ਵਕੀਲਾਂ ਵਜੋਂ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਗਿਆ ਹੈ”।

ਜਿਨ੍ਹਾਂ ਵਕੀਲਾਂ ਨੂੰ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿਚ ਐਡਵੋਕੇਟ ਗੌਰਵ ਅਗਰਵਾਲ, ਸ਼ੋਭਾ ਗੁਪਤਾ, ਮੁਹੰਮਦ ਸ਼ੋਏਬ ਆਲਮ, ਅਮਿਤ ਆਨੰਦ ਤਿਵਾੜੀ, ਸਵਰੂਪਮਾ ਚਤੁਰਵੇਦੀ, ਅਰਧੇਂਦੁਮੌਲੀ ਕੁਮਾਰ ਪ੍ਰਸਾਦ, ਸੁਨੀਲ ਫਰਨਾਂਡਿਸ, ਤਪੇਸ਼ ਕੁਮਾਰ ਸਿੰਘ ਅਤੇ ਗਗਨ ਗੁਪਤਾ ਸ਼ਾਮਲ ਹਨ।

ਸੁਪ੍ਰੀਮ ਕੋਰਟ ਵਲੋਂ ਨਾਮਜ਼ਦ ਵਕੀਲਾਂ 'ਚੋਂ 20 ਫ਼ੀ ਸਦੀ ਮਹਿਲਾ ਵਕੀਲ ਹਨ। ਇਹ ਪਹਿਲੀ ਵਾਰ ਹੈ ਜਦੋਂ 11 ਮਹਿਲਾ ਵਕੀਲਾਂ ਨੂੰ ਇਕੋ ਸਮੇਂ ਸੀਨੀਅਰ ਅਹੁਦਾ ਦਿਤਾ ਗਿਆ ਹੈ। ਐਡਵੋਕੇਟ ਸ਼ੋਭਾ ਗੁਪਤਾ, ਜਿਨ੍ਹਾਂ ਨੇ ਬਿਲਕੀਸ ਬਾਨੋ ਅਤੇ ਹੋਰ ਔਰਤਾਂ ਨਾਲ ਸਬੰਧਤ ਮੁੱਦਿਆਂ ਦੀ ਤਰਫੋਂ ਕੇਸਾਂ ਦੀ ਪੈਰਵੀ ਕੀਤੀ ਹੈ, ਉਨ੍ਹਾਂ ਵਕੀਲਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਸੀਨੀਅਰ ਵਕੀਲ ਦਾ ਦਰਜਾ ਮਿਲਿਆ ਹੈ। ਕਰੁਣਾ ਨੰਦੀ, ਜਿਸ ਨੇ 1984 ਦੇ ਭੋਪਾਲ ਗੈਸ ਲੀਕ ਕੇਸ ਦੇ ਪੀੜਤਾਂ ਦੀ ਤਰਫੋਂ ਕੇਸ ਲੜਿਆ ਸੀ, ਨੂੰ ਵੀ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕਰੁਣਾ ਨੰਦੀ, ਜੋ ਸਮਲਿੰਗੀ ਵਿਆਹ ਅਤੇ ਵਿਆਹੁਤਾ ਬਲਾਤਕਾਰ ਦੇ ਕੇਸਾਂ ਵਿਚ ਸਾਹਮਣੇ ਆਏ ਸੀ ਅਤੇ ਸਵਰੂਪਮਾ ਚਤੁਰਵੇਦੀ, ਜਿਸ ਨੇ ਕਈ ਸੂਬਾ ਸਰਕਾਰਾਂ ਅਤੇ ਰਾਸ਼ਟਰੀ ਬਾਲ ਅਧਿਕਾਰ ਸੰਸਥਾ ਦੀ ਨੁਮਾਇੰਦਗੀ ਕੀਤੀ ਹੈ।

ਦੱਸ ਦੇਈਏ ਕਿ ਹੁਣ ਤੱਕ ਸੁਪਰੀਮ ਕੋਰਟ ਨੇ ਦੋ ਸੇਵਾਮੁਕਤ ਜੱਜਾਂ ਸਮੇਤ ਸਿਰਫ਼ 14 ਔਰਤਾਂ ਨੂੰ ਹੀ ਸੀਨੀਅਰ ਵਕੀਲ ਦਾ ਅਹੁਦਾ ਦਿੱਤਾ ਹੈ। ਸੀਨੀਅਰ ਵਜੋਂ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਵਕੀਲ ਜਸਟਿਸ ਇੰਦੂ ਮਲਹੋਤਰਾ ਸਨ, ਜੋ ਬਾਅਦ ਵਿੱਚ ਸੁਪਰੀਮ ਕੋਰਟ ਦੇ ਜੱਜ ਬਣੇ ਅਤੇ ਫਿਰ ਸੇਵਾਮੁਕਤ ਹੋ ਗਏ।

ਇਸ ਤੋਂ ਇਲਾਵਾ ਸੁਪ੍ਰੀਮ ਕੋਰਟ ਨੂੰ 198 ਨਵੇਂ ਏ.ਓ.ਆਰ. ਵੀ ਮਿਲੇ ਹਨ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਦਿਨ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਨਵੇਂ ਨਾਮਜ਼ਦ ਏ.ਓ.ਆਰ. ਨੂੰ ਵਧਾਈ ਦਿਤੀ। ਜਸਟਿਸ ਚੰਦਰਚੂੜ ਨੇ ਖੁਸ਼ੀ ਜ਼ਾਹਰ ਕੀਤੀ ਕਿ ਕਈ ਮਹਿਲਾ ਵਕੀਲਾਂ ਨੇ ਏ.ਓ.ਆਰ. ਪ੍ਰੀਖਿਆ ਪਾਸ ਕੀਤੀ ਹੈ।

ਸੰਵਿਧਾਨ ਦੇ ਅਨੁਛੇਦ 145 ਦੇ ਤਹਿਤ ਸੁਪ੍ਰੀਮ ਕੋਰਟ ਦੁਆਰਾ ਬਣਾਏ ਨਿਯਮਾਂ ਦੇ ਅਨੁਸਾਰ, ਸਿਰਫ ਐਡਵੋਕੇਟ-ਆਨ-ਰਿਕਾਰਡ ਵਜੋਂ ਨਾਮਜ਼ਦ ਵਕੀਲ ਹੀ ਸੁਪ੍ਰੀਮ ਕੋਰਟ ਵਿਚ ਕੇਸ ਦਾਇਰ ਕਰ ਸਕਦੇ ਹਨ।  ਸਿਖਰਲੀ ਅਦਾਲਤ ਸਾਲ ਵਿਚ ਦੋ ਵਾਰ ਏ.ਓ.ਆਰ. ਪ੍ਰੀਖਿਆਵਾਂ ਕਰਾਉਂਦੀ ਹੈ।

 (For more Punjabi news apart from Supreme Court designates 56 advocates as senior advocates including 11 women, stay tuned to Rozana Spokesman)