Jammu Kashmir: ਜੰਮੂ-ਕਸ਼ਮੀਰ ਵਿੱਚ ਰਹੱਸਮਈ ਬਿਮਾਰੀ ਨਾਲ ਹੁਣ ਤਕ 17 ਮੌਤਾਂ, ਦਿੱਲੀ ਤੋਂ ਪਹੁੰਚੇ ਮਾਹਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਟੀਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਬਣਾਈ ਗਈ ਹੈ।

17 deaths so far due to mysterious disease in Jammu and Kashmir, experts arrived from Delhi

 

Budhal Village Deaths: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਬੁਢਲ ਪਿੰਡ ਵਿੱਚ ਫੈਲੀ ਰਹੱਸਮਈ ਬਿਮਾਰੀ ਨੇ ਹੁਣ ਤੱਕ 17 ਲੋਕਾਂ ਦੀ ਜਾਨ ਲੈ ਲਈ ਹੈ। ਐਤਵਾਰ ਨੂੰ ਮੁਹੰਮਦ ਅਸਲਮ ਦੀ ਛੇਵੀਂ ਅਤੇ ਆਖਰੀ ਬੱਚੀ ਯਾਸਮੀਨ ਜਾਨ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਯਾਸਮੀਨ ਨੂੰ ਗੰਭੀਰ ਹਾਲਤ ਵਿੱਚ ਜੀਐਮਸੀ ਜੰਮੂ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਹੰਮਦ ਅਸਲਮ ਹੁਣ ਇਸ ਬਿਮਾਰੀ ਕਾਰਨ ਆਪਣੇ ਸਾਰੇ ਛੇ ਬੱਚੇ ਗੁਆ ਚੁੱਕੇ ਹਨ।

ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਸ ਬਿਮਾਰੀ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਦੇਸ਼ ਦੇ ਕਈ ਪ੍ਰਮੁੱਖ ਅਦਾਰਿਆਂ ਵਿੱਚ ਜਾਂਚ ਦੇ ਬਾਵਜੂਦ ਕਿਸੇ ਵੀ ਵਾਇਰਸ ਜਾਂ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਭੇਤ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਪਿੰਡ ਦੇ ਲੋਕ ਡਰ ਅਤੇ ਭੰਬਲਭੂਸੇ ਵਿੱਚ ਹਨ।

ਕੇਂਦਰ ਸਰਕਾਰ ਦੀ ਇੱਕ ਉੱਚ ਪੱਧਰੀ ਮਾਹਿਰ ਟੀਮ ਐਤਵਾਰ ਨੂੰ ਰਹੱਸਮਈ ਮੌਤਾਂ ਦੀ ਜਾਂਚ ਲਈ ਬੁਢਲ ਪਿੰਡ ਪਹੁੰਚੀ। ਇਹ ਟੀਮ ਬਿਮਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਥਾਨਕ ਸਿਹਤ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਇਹ ਟੀਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਬਣਾਈ ਗਈ ਹੈ।

ਮਾਹਰਾਂ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਟੀਮ ਨੇ ਸਥਾਨਕ ਸਿਹਤ ਸਹੂਲਤਾਂ ਅਤੇ ਪਾਣੀ, ਭੋਜਨ ਆਦਿ ਤੋਂ ਨਮੂਨੇ ਇਕੱਠੇ ਕੀਤੇ ਹਨ। ਉਮੀਦ ਹੈ ਕਿ ਇਨ੍ਹਾਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਬਿਮਾਰੀ ਦੇ ਕਾਰਨਾਂ ਦਾ ਖ਼ੁਲਾਸਾ ਹੋਵੇਗਾ। ਰਾਜੌਰੀ ਦੇ ਬੁਢਲ ਪਿੰਡ ਵਿੱਚ ਰਹੱਸਮਈ ਬਿਮਾਰੀ ਕਾਰਨ ਹੋਈਆਂ ਮੌਤਾਂ ਸਰਕਾਰ ਅਤੇ ਸਿਹਤ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਬਣ ਗਈਆਂ ਹਨ।