ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਵੇਚਣ ਨਹੀਂ ਦੇਵਾਂਗੇ: ਹਰਮੀਤ ਸਿੰਘ ਕਾਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰਦੁਆਰਾ ਸਾਹਿਬ ਦਾ ਪ੍ਰਾਪਰਟੀ ਅਟੈਚ ਨਹੀਂ ਹੋਣ ਦੇਵਾਂਗੇ: ਕਾਲਕਾ

Will not allow sale of properties of Delhi Sikh Gurdwara Management Committee: Harmeet Singh Kalka

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਪ੍ਰੈਸ ਵਾਰਤਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਦੇ 6-7 ਪੇ ਕਮਿਸ਼ਨ ਨੂੰ ਲੈ ਕੇ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਜਿਸ ਦੀ ਲੜਾਈ ਕਮੇਟੀ ਲੜ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟੀਚਰਾਂ ਦੇ ਵਕੀਲ ਨੇ ਮੰਗ ਕੀਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਨੂੰ ਅਟੈਚ ਕੀਤੀ ਜਾਵੇ ਤਾਂ ਅਧਿਆਪਕਾਂ ਦਾ ਰੁਪਏ ਦਿੱਤੇ ਜਾਣ। ਇਸ ਨੂੰ ਲੈ ਕੇ ਪਰਮਜੀਤ ਸਰਨਾ ਅਤੇ ਮਨਜੀਤ ਜੀਕੇ ਨੇ ਇਕ ਪ੍ਰਚਾਰ ਕੀਤਾ ਜਿਸ ਨੂੰ ਲੈ ਕੇ ਕਮੇਟੀ ਦੇਣ ਲਈ ਤਿਆਰ ਹੋ ਗਈ ਪਰ ਇੰਨ੍ਹਾਂ ਦਾ ਝੂਠ ਦਾ ਖੁਲਾਸਾ ਹੋ ਗਿਆ। ਹਰਮੀਤ ਕਾਲਕਾ ਨੇ ਕਿਹਾ ਹੈ ਕਿ ਜੱਜ ਨੇ ਹੁਕਮ ਦਿੱਤਾ ਸੀ ਜਦੋਂ ਤੋਂ 6 ਪੇ ਸਕੇਲ ਲੱਗਿਆ ਉਦੋਂ ਤੋਂ ਪ੍ਰਬੰਧਕ ਕਮੇਟੀ ਵਿੱਚ ਸੀ ਜਿਵੇ ਪਰਮਜੀਤ ਸਰਨਾ, ਮਨਜੀਤ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਕੋਰਟ ਨੇ ਜਵਾਬ ਦੇਣ ਲਈ ਬੁਲਾਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਰਮਜੀਤ ਸਰਨਾ ਅਤੇ ਮਨਜੀਤ ਜੀਕੇ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਾਲਕਾ ਨੇ ਕਿਹਾ ਹੈ ਕਿ ਗੁਰੂਘਰਾਂ ਦੀ ਜਾਇਦਾਦ ਮੈਂ ਨਹੀਂ ਵੇਚ ਸਕਦਾ ਕਿਉਂਕਿ ਇਹ ਸਿੱਖ ਕੌਮ ਦੀਆਂ ਜਾਇਦਾਦਾਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨਾ ਵੇਚਣ ਦੇਵਾਂਗਾ ਨਾ ਹੀ ਕਿਸੇ ਦੇ ਹਵਾਲੇ ਕਰਾਂਗੇ।

ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੂਕਲ ਚੱਲ ਰਿਹਾ ਸੀ ਉਸਦੇ ਸਟਾਫ ਵੱਲੋਂ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਕੋਰਟ ਵਿੱਚ ਇਕ ਵਕੀਲ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੀ ਜ਼ਮੀਨ ਵੇਚ ਕੇ ਅਧਿਆਪਕਾਂ ਦੇ ਰੁਪਏ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਹੈ ਕਿ ਕੋਰਟ ਨੇ  ਸਾਰੇ ਪੁਰਾਣੇ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਕਿ ਉਹ ਵੀ ਜਵਾਬ ਦਾਖ਼ਲ ਕਰਨ।

ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਗੁਰਦੁਆਰਾ ਦੀ ਜਾਇਦਾਦ ਅਸੀਂ ਨਹੀਂ ਵੇਚ ਸਕਦੇ। ਉਨ੍ਹਾਂ ਨੇ ਕਿਹਾ ਹੈ ਕਿ ਪੁਰਾਣੇ ਪ੍ਰਬੰਧਕਾਂ ਨੇ ਕੋਈ  ਵੀ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਹੈ ਹੁਣ ਸਰਨਾ ਅਤੇ ਜੀਕੇ ਚੁੱਪ ਹਨ। ਉਨ੍ਹਾਂ ਨੇ ਕਿਹਾ ਹੈਕਿ ਗੁਰਦੁਆਰਾ ਸਾਹਿਬ ਦੀ ਜਾਇਦਾਦ ਵੇਚਣ ਦੀ ਗੱਲ ਹੋਵੇ ਇਸ ਨਾਲਅਸੀਂ ਸਹਿਮਤ ਨਹੀਂ ਹਾਂ।