ਜੈਸ਼ ਮੁਖੀ ਮਸੂਦ ਅਜ਼ਹਰ 'ਤੇ ਪਾਬੰਦੀ ਲਈ ਸੰਯੁਕਤ ਰਾਸ਼ਟਰ 'ਚ ਮਤਾ ਲਿਆਵੇਗਾ ਫ਼ਰਾਂਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਮਹੱਤਵਪੂਰਨ ਘਟਨਾਕ੍ਰਮ ਤਹਿਤ 'ਅਗਲੇ ਕੁੱਝ ਦਿਨਾਂ' 'ਚ ਫ਼ਰਾਂਸ ਸੰਯੁਕਤ ਰਾਸ਼ਟਰ 'ਚ ਮਸੂਦ ਅਜ਼ਹਰ 'ਤੇ ਪਾਬੰਦੀ ਲਗਵਾਉਣ ਲਈ ਇਕ ਮਤਾ ਲਿਆਵੇਗਾ........

Masood Azhar

ਨਵੀਂ ਦਿੱਲੀ : ਇਕ ਮਹੱਤਵਪੂਰਨ ਘਟਨਾਕ੍ਰਮ ਤਹਿਤ 'ਅਗਲੇ ਕੁੱਝ ਦਿਨਾਂ' 'ਚ ਫ਼ਰਾਂਸ ਸੰਯੁਕਤ ਰਾਸ਼ਟਰ 'ਚ ਮਸੂਦ ਅਜ਼ਹਰ 'ਤੇ ਪਾਬੰਦੀ ਲਗਵਾਉਣ ਲਈ ਇਕ ਮਤਾ ਲਿਆਵੇਗਾ। ਇਕ ਫ਼ਰਾਂਸੀਸੀ ਸੂਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਧਰ ਇਜ਼ਰਾਈਲ ਨੇ ਵੀ ਭਾਰਤ ਨੂੰ ਵਿਸ਼ੇਸ਼ ਰੂਪ ਵਿਚ ਅਤਿਵਾਦ ਵਿਰੁਧ ਖ਼ੁਦ ਦਾ ਬਚਾਅ ਕਰਨ ਲਈ ਬਿਨਾਂ ਸ਼ਰਤ ਮਦਦ ਦੀ ਪੇਸ਼ਕਸ਼ ਕਰਦਿਆਂ ਜ਼ੋਰ ਦਿਤਾ ਕਿ ਉਸ ਦੀ ਸਹਾਇਤਾ ਦੀ ''ਕੋਈ ਹੱਦ ਨਹੀਂ ਹੈ।'' ਸੰਯੁਕਤ ਰਾਸ਼ਟਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਅਜ਼ਹਰ ਨੇ ਹਾਲ ਹੀ 'ਚ ਪੁਲਵਾਮਾ 'ਚ ਹੋਏ ਆਤਮਘਾਤੀ ਹਮਲ ਦੀ ਜ਼ਿੰਮੇਵਾਰੀ ਲਈ ਸੀ

ਜਿਸ 'ਚ 40 ਸੀ.ਆਰ.ਪੀ.ਐਫ਼. ਮੁਲਾਜ਼ਮ ਸ਼ਹੀਦ ਹੋ ਗਏ ਸਨ। ਫ਼ਰਾਂਸੀਸੀ ਸੂਤਰਾਂ ਨੇ ਕਿਹਾ ਕਿ ਫ਼ਰਾਂਸ ਦੇ ਇਸ ਫ਼ੈਸਲੇ 'ਤੇ ਫ਼ਰਾਂਸ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਫ਼ਿਲਿਪ ਏਤਿਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵਿਚਕਾਰ ਅੱਜ ਸਵੇਰੇ ਚਰਚਾ ਹੋਈ। ਇਸ ਦੌਰਾਨ ਹਮਲੇ ਨੂੰ ਲੈ ਕੇ ਦੁੱਖ ਜ਼ਾਹਰ ਕਰਦਿਆਂ ਫ਼ਰਾਂਸੀਸੀ ਧਿਰ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਦੋਵੇਂ ਦੇਸ਼ਾਂ ਨੂੰ ਅਪਣੀਆਂ ਕੂਟਨੀਤਕ ਕੋਸ਼ਿਸ਼ਾਂ 'ਚ ਤਾਲਮੇਲ ਕਰਨਾ ਚਾਹੀਦਾ ਹੈ। 
ਇਹ ਦੂਜਾ ਮੌਕਾ ਹੋਵੇਗਾ ਜਦੋਂ ਫ਼ਰਾਂਸ ਸੰਯੁਕਤ ਰਾਸ਼ਟਰ 'ਚ ਅਜਿਹੇ ਕਿਸੇ ਮਤੇ ਲਈ ਪੱਖ ਬਣੇਗਾ।

2017 'ਚ ਅਮਰੀਕਾ ਨੇ ਬਰਤਾਨੀਆ ਅਤੇ ਫ਼ਰਾਂਸ ਦੀ ਹਮਾਇਤ ਨਾਲ ਸੰਯੁਕਤ ਰਾਸ਼ਟਰ ਦੀ ਪਾਬੰਦੀਆਂ ਬਾਰੇ ਕਮੇਟੀ 1267 'ਚ ਇਕ ਮਤਾ ਪਾਸ ਕੀਤਾ ਸੀ ਜਿਸ 'ਚ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਦੇ ਮੁਖੀ 'ਤੇ ਪਾਬੰਦੀ ਦੀ ਮੰਗ ਕੀਤੀ ਗਈ ਸੀ। ਇਸ ਮਤੇ 'ਤੇ ਚੀਨ ਨੇ ਰੇੜਕਾ ਡਾਹ ਦਿਤਾ ਸੀ। ਜਦਕਿ ਇਜ਼ਰਾਈਲ ਦੇ ਨਵੇਂ ਬਣੇ ਰਾਜਦੂਤ ਡਾ. ਰਾਨ ਮਲਕਾ ਦੀ ਟਿਪਣੀ ਇਕ ਸਵਾਲ ਦੇ ਜਵਾਬ ਵਿਚ ਆਈ ਕਿ ਉਨ੍ਹਾਂ ਦਾ ਦੇਸ਼ ਅਤਿਵਾਦ ਪੀੜਤ ਭਾਰਤ ਦੀ ਕਿਸ ਹੱਦ ਤਕ ਮਦਦ ਕਰ ਸਕਦਾ ਹੈ। ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਇਹ ਮੰਗ ਜ਼ੋਰ ਫ਼ੜ ਰਹੀ ਹੈ

ਕਿ ਸਰਕਾਰ ਨੂੰ ਅਤਿਵਾਦ ਵਿਰੁਧ ਮੁਹਿੰਮ ਲਈ ਇਜ਼ਰਾਈਲ ਵਲੋਂ ਅਪਣਾਏ ਜਾਣ ਵਾਲੇ ਤਰੀਕਿਆਂ 'ਤੇ ਗ਼ੌਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਸੈਨਾ ਅਪਣੀ ਸਹੀ ਅਤੇ ਤੇਜ਼ ਕਾਰਵਾਈ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਮਲਕਾ (52) ਪਹਿਲਾਂ ਇਜ਼ਰਾਈ ਦੇ ਸੈਨਿਕ ਸੇਵਾ ਵਿਚ ਸਨ ਅਤੇ ਉਥੋਂ 'ਫ਼ੁੱਲ ਕਰਨਲ' ਅਹੁਦੇ 'ਤੇ ਸੇਵਾਮੁਕਤ ਹੋਏ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਆਹੂ ਨੇ ਉਨ੍ਹਾਂ ਨੂੰ ਦਸਿਆ ਕਿ ਭਾਰਤ ਇਕ ''ਮਹੱਤਵਪੂਰਨ ਸਾਥੀ, ਬਹੁਤ ਮਹੱਤਵਪੂਰਨ ਦੋਸਤ ਹੈ ਅਤੇ ਉਹ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਲਈ ਸਹਿਯੋਗ ਕਰਨਾ ਚਾਹੁੰਦੇ ਹਨ।'' ਮਲਕਾ ਨੇ ਟਵੀਟ ਕਰ ਕੇ ਕਿਹਾ ਕਿ ਇਜ਼ਰਾਈਲ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਿਆ ਕਰਦਾ ਹੈ ਅਤੇ ਇਸ ਮੁਸ਼ਕਲ ਸਮੇਂ ਵਿਚ ਅਪਣੇ ਭਾਰਤੀ ਦੋਸਤਾਂ ਦੇ ਨਾਲ ਖ਼ੜਾ ਹੈ। (ਪੀਟੀਆਈ)