ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਲੈ ਕੇ ਨੌਜਵਾਨ ਨੇ ਅਪਣੀ ਪਿੱਠ ‘ਤੇ ਗੁਦਵਾਏ 71 ਸ਼ਹੀਦਾਂ ਦੇ ਨਾਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਨਾਲ ਸ਼ਹਿਰ ਵਿਚ ਗ਼ੁੱਸੇ ਦੀ ਲਹਿਰ ਦੌੜ ਰਹੀ ਹੈ। ਪੂਰੀ ਦੁਨੀਆਂ ਨੇ ਇਸ ਦਰਦਨਾਕ ਹਮਲੇ ਦੀ ਸਖ਼ਤ ਨਿੰਦਿਆ ਕੀਤੀ...

Gopal

ਬੀਕੇਨਾਰ : ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਨਾਲ ਸ਼ਹਿਰ ਵਿਚ ਗ਼ੁੱਸੇ ਦੀ ਲਹਿਰ ਦੌੜ ਰਹੀ ਹੈ। ਪੂਰੀ ਦੁਨੀਆਂ ਨੇ ਇਸ ਦਰਦਨਾਕ ਹਮਲੇ ਦੀ ਸਖ਼ਤ ਨਿੰਦਿਆ ਕੀਤੀ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਨਾਲ ਹੀ ਕਿਹਾ ਕਿ ਹੁਣ ਅਤਿਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਗੋਰਖਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੋਮਬੱਤੀਆਂ ਜਲਾਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਦਰਦਨਾਕ ਹਾਦਸੇ ਨੂੰ ਲੈ ਕੇ ਰਾਜਸਥਾਨ ਦੇ ਬਿਕਾਨੇਰ ਦੇ ਇਕ ਜਵਾਨ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਅਨੋਖੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਹੈ, ਜਿਸਦੀ ਚਰਚਾ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਜੋਰਾਂ ‘ਤੇ ਹੈ। ਵਿਅਕਤੀ ਨੇ ਪਿੱਠ ਉੱਤੇ 71 ਸ਼ਹੀਦ ਜਵਾਨਾਂ ਦੇ ਨਾਮ ਗੁਦਵਾਏ, ਦਰਅਸਲ, ਬੀਕਾਨੇਰ ਦੇ ਸ਼ਰੀਡੂੰਗਰਗੜ ਤਹਿਸੀਲ ਦੇ ਮੋਮਾਸਰ ਪਿੰਡ ਵਿਚ ਰਹਿਣ ਵਾਲੇ ਗੋਪਾਲ ਸਾਰਣ ਨੇ ਆਪਣਾ ਸਰੀਰ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ  ਦੇ ਨਾਮ ਕਰ ਦਿੱਤਾ ਹੈ।

ਗੋਪਾਲ ਨੇ ਆਪਣੇ ਸਰੀਰ ਉੱਤੇ 71 ਸ਼ਹੀਦਾਂ ਦੇ ਨਾਮ ਗੁਦਵਾਏ ਹਨ। ਇਸ ਵਿੱਚ ਪਿਛਲੇ ਦਿਨਾਂ ਪੁਲਵਾਮਾ ਦੇ 44 ਸ਼ਹੀਦਾਂ ਤੋਂ ਇਲਾਵਾ ਬੀਕਾਨੇਰ ਜਿਲ੍ਹੇ  ਦੇ 20 ਅਤੇ ਰਤਨਗੜ ਦੇ 9 ਜਵਾਨਾਂ ਦੇ ਨਾਮ ਸ਼ਾਮਲ ਹਨ। ਗੋਪਾਲ ਨੇ ਪਿੱਠ ਦੀਆਂ ਦੋਨਾਂ ਪਾਸੇ ‘ਤੇ ਬਣਾਏ ਗਏ ਸ਼ਹੀਦਾਂ ਦੇ ਨਾਮ ਦੇ ਟੈਟੂ ਦੇ ਵਿਚਕਾਰ ਤਿਰੰਗਾ ਵੀ ਬਣਵਾਇਆ ਹੈ। ਸ਼ਾਸਨ ਪ੍ਰਸ਼ਾਸਨ ਤੋਂ ਨਰਾਜ਼ ਗੋਪਾਲ ਦੇ ਮਨ ਵਿਚ ਇਸ ਗੱਲ ‘ਤੇ ਰੋਸ ਹੈ ਕਿ ਬੀਕਾਨੇਰ ਡਵੀਜ਼ਨ ਦੇ ਹੈਡ ਕੁਆਰਟਰ ਹੋਣ ਦੇ ਬਾਵਜੂਦ ਵੀ ਇਥੇ ਕੋਈ ਸ਼ਹੀਦੀ ਯਾਦਗਾਰ ਨਹੀਂ ਹੈ।