ਇਸ ਬਜ਼ੁਰਗ ਦੀ ਬੇਨਤੀ ’ਤੇ ਫ਼ੌਜ ਨੇ ਰੋਕ ਦਿੱਤੇ ਸੀ ਅੱਥਰੂ ਗੈਸ ਦੇ ਗੋਲੇ, ਬਜ਼ੁਰਗ ਨੇ ਸੁਣਾਈ ਆਪਬੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼...

Kissan

ਨਵੀਂ ਦਿੱਲੀ (ਸੈਸ਼ਵ ਨਾਗਰਾ): ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਦਿਨ-ਰਾਤ ਡਟੇ ਹੋਏ ਹਨ।  ਦਿੱਲੀ ਵਿਚ ਚੱਲ ਰਿਹਾ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਬਾਅਦ ‘ਚ ਇਸਨੇ ਵੱਡਾ ਰੂਪ ਧਾਰ ਲਿਆ।

ਇਸ ਅੰਦੋਲਨ ਵਿਚ ਪਹਿਲਾਂ ਪੰਜਾਬ ਦੂਜੇ ਨੰਬਰ ‘ਤੇ ਹਰਿਆਣਾ ਦੇ ਕਿਸਾਨਾਂ ਦਾ ਆਉਣਾ ਸ਼ੁਰੂ ਹੋਇਆ ਫਿਰ ਹੌਲੀ-ਹੌਲੀ ਪੂਰੇ ਦੇਸ਼ ਦੇ ਰਾਜਾਂ ਤੋਂ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ‘ਤੇ ਅਪੜਨਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਨੇ ਦਿਨ-ਰਾਤ, ਮੀਂਹ, ਠੰਡ, ਗਰਮੀ ਵਿਚ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਆਪਣੇ ਪੱਕੇ ਡੇਰੇ ਲਗਾ ਲਏ ਸਨ।

ਇਸ ਦੌਰਾਨ ਸਪੋਕਸਮੈਨ ਟੀਵੀ ਦੇ ਪੱਤਰਕਾਰ ਸੈਸ਼ਵ ਨਾਗਰਾ ਨੇ ਇਕ ਬਜ਼ੁਰਗ ਨਾਲ ਗੱਲਬਾਤ ਕੀਤੀ ਅਤੇ ਇਸ ਬਜ਼ੁਰਗ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਸਮੇਂ ਦਿੱਲੀ ਤੱਕ ਪਹੁੰਚਣ ਦੀ ਆਪਬੀਤੀ ਦੱਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਿੱਲੀ ‘ਚ ਪੱਕਾ ਧਰਨਾ ਲਗਾਉਣਾ ਸੀ ਤਾਂ 25 ਨਵੰਬਰ 2020 ਤਰੀਕ ਸ਼ਾਮ ਨੂੰ ਅਸੀਂ ਘਰੋਂ ਚੱਲੇ ਸੀ।

Tear Gas On Farmers

ਉਨ੍ਹਾਂ ਕਿਹਾ ਕਿ ਦਿੱਲੀ ਜਾਣ ਲਈ ਅਸੀਂ ਇੱਕ ਟਰੱਕ ਕੀਤਾ ਜਿਸ ਵਿਚ ਸਾਡਾ 70 ਵਿਅਕਤੀਆਂ ਦਾ ਜਥਾ ਭੋਜਨ ਪ੍ਰਬੰਧਾਂ ਦੇ ਨਾਲ ਦਿੱਲੀ ਲਈ ਰਵਾਨਾ ਹੋਇਆ ਅਤੇ 26 ਨਵੰਬਰ 2020 ਨੂੰ ਅਸੀਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸਿੰਘੂ ਬਾਰਡਰ‘ਤੇ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਛੱਡੇ ਜਾ ਰਹੇ ਸਨ ਜਿਸ ਕਰਕੇ ਇੱਥੇ ਕੁਝ ਵੀ ਦਿਸ ਨਹੀਂ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਕਈਂ ਸੁਰੱਖਿਆ ਬਲ ਗੈਸ ਦੇ ਗੋਲੇ ਕਿਸਾਨਾਂ ਉੱਤੇ ਸੁੱਟ ਰਹੇ ਸਨ ਤਾਂ ਮੈਂ ਹੌਲੀ ਹੌਲੀ ਲੁਕ ਕੇ ਗੱਡੀ ਤੱਕ ਪਹੁੰਚਿਆ ਤਾਂ ਪੱਥਰ ਦੇ ਬੈਰੀਕੇਡ ਉਤੇ ਚੜਕੇ ਸੁਰੱਖਿਆ ਬਲਾਂ ਨੂੰ ਬੇਨਤੀ ਕੀਤੀ ਕਿ ਬੱਚਿਓ ਗੋਲੇ ਨਾ ਸੁੱਟੋ ਕਿਉਂਕਿ ਤੁਸੀਂ ਵੀ ਸਾਡੇ ਬੱਚੇ ਹੋ ਅਤੇ ਉਹ ਵੀ ਸਾਡੇ ਬੱਚੇ ਹਨ, ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੇ ਸੁੱਟਣੇ ਬੰਦ ਕਰ ਦਿੱਤੇ ਸਨ।