ਦੇਖੋ ਦੁਨੀਆ ਦੇ ਨਕਸ਼ੇ ਤੋਂ ਭਾਰਤ ਦਾ ਨਕਸ਼ਾ ਮਿਟਾਉਣ ਲਈ ਕਹਿ ਰਹੇ ਨੇ ਡੇਰਾ ਸਮਰਥਕ
25 ਅਗਸਤ ਨੂੰ ਡੇਰਾ ਸਿਰਸਾ ਮੁਖੀ ਦੇ ਖਿਲਾਫ ਆਉਣ ਵਾਲੇ ਫੈਸਲੇ ਨੂੰ ਲੈ ਕੇ ਪਾਣੀਪਤ ਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ।..
25 ਅਗਸਤ ਨੂੰ ਡੇਰਾ ਸਿਰਸਾ ਮੁਖੀ ਦੇ ਖਿਲਾਫ ਆਉਣ ਵਾਲੇ ਫੈਸਲੇ ਨੂੰ ਲੈ ਕੇ ਪਾਣੀਪਤ ਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ।...ਜਿਸ ਕਰਕੇ ਡੇਰਾ ਪ੍ਰੇਮੀਆਂ ਵਲੋਂ ਚਿਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ
ਓਹਨਾ ਵਲੋਂ ਕਿਹਾ ਜਾ ਰਿਹਾ ਕਿ ਜੇ ਕੋਈ ਵੀ ਫੈਸਲਾ ਡੇਰਾ ਮੁਖੀ ਦੇ ਖਿਲਾਫ ਆਉਂਦਾ ਹੈ ਤਾ ਉਹ ਬਰਦਾਸ਼ਤ ਨਹੀਂ ਕਰਨਗੇ
ਡੇਰਾ ਪ੍ਰੇਮੀ ਸ਼ਰੇਆਮ ਲਾਠੀਆਂ-ਡੰਡੇ ਲੈ ਕੇ ਮੀਟਿੰਗ ਚ ਪਹੁੰਚੇ ਤੇ ਕਿਹਾ ਕਿ ਇਹ ਸਾਰੀ ਝੂਠੀ ਸਾਜਿਸ਼ ਰਚੀ ਹੋਈ ਹੈ ਜਿਸ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਏਗਾ, ਨਹੀਂ ਤਾ ਉਸ ਤੋਂ ਬਾਅਦ ਜੋ ਵੀ ਹੋਵੇਗਾ ਉਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ
ਡੇਰਾ ਸਮਰਥਕਾਂ ਵਲੋਂ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਉਹ ਡੇਰਾ ਮੁਖੀ ਨੂੰ ਪਿਤਾ ਜੀ ਕਹਿੰਦੇ ਨੇ ਤੇ ਜੇਕਰ ਕੋਈ ਵੀ ਫੈਸਲਾ ਓਹਨਾ ਦੇ ਖਿਲਾਫ ਆਇਆ ਤਾ ਇਕ ਮਿੰਟ ਨੀ ਲੱਗਣਾ ਦੁਨੀਆ ਦੇ ਨਕਸ਼ੇ 'ਚੋ ਭਾਰਤ ਦਾ ਨਕਸ਼ਾ ਮਿਟਾਉਣ ਚ
ਇਕ ਵਾਰ ਫੇਰ ਦਸਦੀਏ ਕਿ ਇਹ ਸਾਰਾ ਇਕੱਠ 25 ਅਗਸਤ ਨੂੰ ਡੇਰਾ ਮੁੱਖੀ ਵਲੋਂ ਸਾਧਵੀ ਨਾਲ ਹੋਏ ਬਲਾਤਕਾਰ ਦੇ ਆਉਣ ਵਾਲੇ ਫੈਸਲੇ ਨੂੰ ਲੇ ਕੇ ਹੋਇਆ