ਬਾਬਾ ਰਾਮ ਰਹੀਮ ਦੇ ਰੇਪ ਕੇਸ 'ਤੇ ਆਉਣਾ ਹੈ ਫੈਸਲਾ, ਪੂਰੇ ਸਿਰਸਾ 'ਚ ਮੁਕੰਮਲ ਕੀਤੀ ਗਈ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਦੇ ਖਿਲਾਫ ਸਾਧਵੀ ਤੋਂ ਰੇਪ ਕੇਸ 'ਚ 25 ਅਗਸਤ ਨੂੰ ਕੋਰਟ ਦਾ ਫੈਸਲਾ ਆਉਣ ਵਾਲਾ ਹੈ।

Baba Ram Rahim

ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਦੇ ਖਿਲਾਫ ਸਾਧਵੀ ਤੋਂ ਰੇਪ ਕੇਸ 'ਚ 25 ਅਗਸਤ ਨੂੰ ਕੋਰਟ ਦਾ ਫੈਸਲਾ ਆਉਣ ਵਾਲਾ ਹੈ। ਸਾਵਧਾਨੀ ਦੇ ਤੌਰ ਉੱਤੇ ਪ੍ਰਸ਼ਾਸਨ ਨੇ ਸਿਰਸੇ ਦੇ ਪੈਟਰੋਲ ਪੰਪ ਦੇ ਮਾਲਿਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖੁੱਲੇ ਵਿੱਚ ਤੇਲ ਨਾ ਵੇਚਣ। ਕਿਸੇ ਵੀ ਵਿਅਕਤੀ ਨੂੰ ਕੈਨੀ, ਬੋਤਲ ਵਿੱਚ ਪੈਟਰੋਲ ਅਤੇ ਡੀਜਲ ਨਾ ਦੇਣ। ਪ੍ਰਸ਼ਾਸਨ ਦੇ ਇਸ ਫੈਸਲੇ ਦਾ ਪੰਪ ਮਾਲਿਕਾਂ ਨੇ ਵੀ ਪਾਲਣ ਕਰਨ ਨੂੰ ਕਿਹਾ ਹੈ। ਉੱਥੇ ਹੀ ਪੁਲਿਸ ਨੇ ਨਿਗਰਾਨੀ ਵਧਾ ਦਿੱਤੀ ਹੈ। ਇੱਥੋਂ ਗੁਜਰਨ ਵਾਲੀ ਹਰ ਗੱਡੀਆਂ ਦੀ ਜਾਂਚ ਸਖਤੀ ਨਾਲ ਕੀਤੀ ਜਾ ਰਹੀ ਹੈ।

ਪੰਚਕੂਲਾ ਕੋਰਟ ਦੇ ਕੋਲ ਗੱਡੀਆਂ ਦੀ ਆਵਾਜਾਈ ਬੰਦ: ਬਾਬਾ ਰਾਮ ਰਹੀਮ ਦੇ ਰੇਪ ਕੇਸ ਉੱਤੇ ਪੰਚਕੂਲਾ ਕੋਰਟ ਨੂੰ ਫੈਸਲਾ ਸੁਣਾਉਣਾ ਹੈ। ਅਜਿਹੇ ਵਿੱਚ ਪੁਲਿਸ ਨੂੰ ਉਮੀਦ ਹੈ ਕਿ ਰਾਮ ਰਹੀਮ ਦੇ ਚੇਲਿਆਂ ਦਾ ਮੂਵਮੈਂਟ ਇੱਥੇ ਵੱਧ ਸਕਦਾ ਹੈ। ਇਸ ਦਾ ਖਿਆਲ ਰੱਖਦੇ ਹੋਏ ਪੰਚਕੂਲਾ ਕੋਰਟ ਦੇ ਆਸਪਾਸ ਦੇ ਇਲਾਕਿਆਂ ਵਿੱਚ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਜਰੂਰੀ ਸਾਮਾਨ ਅਤੇ ਕੋਰਟ ਦੇ ਕਰਮਚਾਰੀਆਂ ਦੀਆਂ ਗੱਡੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।