'ਭਾਰਤ ਦੀ ਵਿਕਾਸ ਦਰ ਅਜੇ ਵੀ ਚਿੰਤਾ ਦਾ ਵਿਸ਼ਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਕਾਰੋਬਾਰੀ ਸੇਵਾਵਾਂ ਕੰਪਨੀ ਡਨ ਐਂਡ ਬ੍ਰੈਡਸਟ੍ਰੀਟ (ਡੀ ਐਂਡ ਬੀ) ਨੇ ਅਪਣੀ ਇਕ ਰੀਪੋਰਟ 'ਚ ਕਿਹਾ ਹੈ ਕਿ ਭਾਰਤ ਦੀ ਵਿਕਾਸ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ।

Notes

ਨਵੀਂ ਦਿੱਲੀ, 23 ਅਗੱਸਤ: ਅਮਰੀਕੀ ਕਾਰੋਬਾਰੀ ਸੇਵਾਵਾਂ ਕੰਪਨੀ ਡਨ ਐਂਡ ਬ੍ਰੈਡਸਟ੍ਰੀਟ (ਡੀ ਐਂਡ ਬੀ) ਨੇ ਅਪਣੀ ਇਕ ਰੀਪੋਰਟ 'ਚ ਕਿਹਾ ਹੈ ਕਿ ਭਾਰਤ ਦੀ ਵਿਕਾਸ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ 9 ਮਹੀਨਿਆਂ ਬਾਅਦ ਅਤੇ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਤੋਂ ਦੋ ਮਹੀਨੇ ਬਾਅਦ ਵੀ ਖਪਤ ਅਤੇ ਨਿਵੇਸ਼ ਦੀ ਮੰਗ ਕਮਜ਼ੋਰ ਬਣੀ ਹੋਈ ਹੈ। ਇਸ ਤੋਂ ਇਲਾਵਾ ਰੀਪੋਰਟ 'ਚ ਬੈਂਕਾਂ ਦੇ ਵਧਦੇ ਡੁੱਬੇ ਕਰਜ਼ ਅਤੇ ਕੰਪਨੀਆਂ ਦੇ ਕਮਜ਼ੋਰ ਵਹੀ ਖਾਤਿਆਂ ਅਤੇ ਕਿਸਾਨਾਂ ਦੇ ਕਰਜ਼ ਮਾਫ਼ੀ ਨੂੰ ਵੀ ਇਸ ਸਮੱਸਿਆ ਦਾ ਕਾਰਨ ਦਸਿਆ ਗਿਆ ਹੈ।  ਇਸ 'ਚ ਕਿਹਾ ਗਿਆ ਹੈ ਕਿ ਦੇਸ਼ ਭਰ 'ਚ ਮਾਨਸੂਨ ਦੇ ਮੀਂਹ ਦੀ ਵੰਡ ਇਕੋ ਜਿਹੀ ਨਹੀਂ ਹੈ ਜਿਸ ਨਾਲ ਪੇਂਡੂ ਮੰਗ ਪ੍ਰਭਾਵਤ ਹੋ ਸਕਦੀ ਹੈ।
ਜਦਕਿ ਜੀ.ਐਸ.ਟੀ. ਟੈਕਸ ਵਿਵਸਥਾ ਕਰ ਕੇ ਵੀ ਕੁੱਝ ਅੜਿੱਕੇ ਪੈ ਸਕਦੇ ਹਨ ਜਿਸ ਨਾਲ ਕੰਪਨੀਆਂ ਦੀ ਵਿਕਰੀ ਪ੍ਰਭਾਵਤ ਹੋ ਸਕਦੀ ਹੈ। ਹਾਲਾਂਕਿ ਰੀਪੋਰਟ 'ਚ ਕਿਹਾ ਗਿਆ ਹੈ ਕਿ ਜੀ.ਐਸ.ਟੀ. ਲਾਗੂ ਹੋਣ ਨਾਲ ਕਾਰੋਬਾਰਾਂ ਨੂੰ ਲੰਮੇ ਸਮੇਂ 'ਚ ਫ਼ਾਇਦਾ ਹੋਵੇਗਾ। (ਪੀਟੀਆਈ)