ਲਗਜ਼ਰੀ ਕਾਰਾਂ ਹੋ ਸਕਦੀਆਂ ਨੇ ਮਹਿੰਗੀਆਂ
ਨਵੀਂ ਦਿੱਲੀ: ਐੱਸ.ਯੂ.ਵੀ. ਅਤੇ ਲਗਜ਼ਰੀ ਕਾਰਾਂ 'ਤੇ ਸੈੱਸ ਵਧਾਉਣ ਲਈ ਬੁੱਧਵਾਰ ਨੂੰ ਸਰਕਾਰ ਆਰਡੀਨੈਂਸ ਲਿਆ ਸਕਦੀ ਹੈ।
ਨਵੀਂ ਦਿੱਲੀ: ਐੱਸ.ਯੂ.ਵੀ. ਅਤੇ ਲਗਜ਼ਰੀ ਕਾਰਾਂ 'ਤੇ ਸੈੱਸ ਵਧਾਉਣ ਲਈ ਬੁੱਧਵਾਰ ਨੂੰ ਸਰਕਾਰ ਆਰਡੀਨੈਂਸ ਲਿਆ ਸਕਦੀ ਹੈ। ਨਵੀਂ ਟੈਕਸ ਵਿਵਸਥਾ ਤੋਂ ਬਾਅਦ ਆਟੋਮੋਬਾਇਲ ਇੰਡਸਟਰੀ ਤੋਂ ਸਰਕਾਰ ਨੂੰ ਹੋਣ ਵਾਲੀ ਕਮਾਈ ਪ੍ਰਭਾਵਿਤ ਹੋਈ ਹੈ, ਜਿਸ ਦੇ ਮੱਦੇਨਜ਼ਰ ਸੈੱਸ ਵਧਾਇਆ ਜਾ ਸਕਦਾ ਹੈ। ਜੀ.ਐੱਸ.ਟੀ. ਤਹਿਤ ਲਗਜ਼ਰੀ ਕਾਰਾਂ 'ਤੇ ਮੌਜੂਦਾ 15 ਫੀਸਦੀ ਸੈੱਸ ਨੂੰ ਵਧਾ ਕੇ 25 ਫੀਸਦੀ ਕੀਤਾ ਜਾ ਸਕਦਾ ਹੈ। ਅਜਿਹੇ 'ਚ ਐੱਸ.ਯੂ.ਵੀ. ਅਤੇ ਲਗਜ਼ਰੀ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਹੋ ਜਾਵੇਗਾ।
ਇਕ ਸਰਕਾਰੀ ਸੂਤਰ ਮੁਤਾਬਕ, ਸੋਧ ਨੂੰ ਜੀ.ਐੱਸ.ਟੀ. ਦੀ ਅਗਲੀ ਬੈਠਕ ਤੋਂ ਪਹਿਲਾਂ ਪੇਸ਼ ਕੀਤਾ ਜਾਵੇਗਾ ਪਰ ਸੈੱਸ 'ਚ ਕਦੋਂ ਤੇ ਕਿਵੇਂ ਬਦਲਾਅ ਹੋਵੇਗਾ ਇਸ ਦਾ ਫੈਸਲਾ ਜੀ.ਐੱਸ.ਟੀ. ਪ੍ਰੀਸ਼ਦ ਕਰੇਗੀ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਅਰੁਣ ਜੇਤਲੀ ਦੀ ਅਗਵਾਈ ਵਾਲੀ ਜੀ.ਐੱਸ.ਟੀ. ਪ੍ਰੀਸ਼ਦ ਨੇ ਕੇਂਦਰ ਸਰਕਾਰ ਨੂੰ ਸੈੱਸ ਵਧਾਉਣ ਲਈ ਕਾਨੂੰਨੀ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਸ ਤਹਿਤ ਐੱਸ.ਯੂ.ਵੀ. ਕਾਰਾਂ 'ਤੇ ਮੌਜੂਦਾ 15 ਸੈੱਸ ਦੀ ਦਰ ਨੂੰ ਵਧਾ ਕੇ 25 ਫੀਸਦੀ ਕਰਨ ਦਾ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਿਕ, ਆਰਡੀਨੈਂਸ ਪਾਸ ਹੋਣ ਤੋਂ ਬਾਅਦ ਹੀ ਪ੍ਰੀਸ਼ਦ ਇਹ ਫੈਸਲਾ ਕਰ ਸਕਦੀ ਹੈ ਕਿ ਸੈੱਸ 'ਚ ਕਿੰਨਾ ਕੁ ਵਾਧਾ ਕੀਤਾ ਜਾਵੇ। ਹਾਲਾਂਕਿ ਮੌਜੂਦਾ ਲਿਮਟ ਨੂੰ ਵਧਾ ਕੇ 25 ਫੀਸਦੀ ਕਰਨ ਦਾ ਪ੍ਰਸਤਾਵ ਹੈ।