ਟੀਬੀ-ਲਕਵੇ ਨੇ ਖ਼ਰਾਬ ਕੀਤੀ ਜ਼ਿੰਦਗੀ, ਮੰਗ ਰਿਹੈ ਚੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ 43 ਸਾਲ ਦਾ ਸ਼ਖ਼ਸ ਪਤਨੀ ਦੇ ਅਤਿਆਚਾਰਾਂ ਤੋਂ ਮੁਕਤੀ ਚਾਹੁੰਦਾ ਹੈ। ਇਸ ਦੇ ਲਈ ਉਹ ਪਤਨੀ ਦੇ ਪਾਲਣ ਪੋਸ਼ਣ ਲਈ 5 ਲੱਖ ਰੁਪਏ ਚੰਦਾ ਮੰਗ ਕੇ ਇਕੱਠਾ ਕਰ ਰਿਹਾ ਹੈ।

Shiv Kumar

ਦਿੱਲੀ 'ਚ 43 ਸਾਲ ਦਾ ਸ਼ਖ਼ਸ ਪਤਨੀ ਦੇ ਅਤਿਆਚਾਰਾਂ ਤੋਂ ਮੁਕਤੀ ਚਾਹੁੰਦਾ ਹੈ। ਇਸ ਦੇ ਲਈ ਉਹ ਪਤਨੀ ਦੇ  ਪਾਲਣ ਪੋਸ਼ਣ ਲਈ 5 ਲੱਖ ਰੁਪਏ ਚੰਦਾ ਮੰਗ ਕੇ ਇਕੱਠਾ ਕਰ ਰਿਹਾ ਹੈ। ਸ਼ਿਵ ਕੁਮਾਰ ਨਾਂ ਦਾ ਸ਼ਖ਼ਸ ਇਕ ਅਖ਼ਬਾਰ ਵੰਡਣ ਵਾਲਾ ਹੈ ਪਰ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ ਉਸ ਨੂੰ ਸਿਰ 'ਚ ਗੰਭੀਰ ਸੱਟ ਲੱਗੀ ਅਤੇ ਕਰੀਬ ਇਕ ਸਾਲ ਤੱਕ ਮੰਜੇ 'ਤੇ ਪਿਆ ਰਿਹਾ। ਸ਼ਿਵ ਕੁਮਾਰ ਨੇ ਇਲਜ਼ਾਮ ਲਗਾਇਆ ਹੈ ਕਿ ਹਾਦਸੇ ਦੇ ਤੁਰਤ ਬਾਅਦ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ।

ਸ਼ਿਵ ਕੁਮਾਰ ਨੂੰ ਤਲਾਕ ਦਾ ਕੇਸ ਖ਼ਤਮ ਕਰਨ ਲਈ ਪਤਨੀ ਨੂੰ ਹੁਣ 5 ਲੱਖ ਇਕ ਸਾਲ ਗੁਜ਼ਾਰਾ ਭੱਤਾ ਦੇਣਾ ਹੈ ਪਰ ਹਾਦਸੇ ਤੋਂ ਬਾਅਦ ਉਸ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਉਸ ਦੀ ਸਾਰੀ ਬਚਤ ਵੀ ਇਲਾਜ 'ਤੇ ਖ਼ਰਚ ਹੋ ਗਈ। ਅਜਿਹੇ 'ਚ ਸ਼ਿਵ ਕੁਮਾਰ ਨੇ ਲੋਕਾਂ ਤੋਂ ਚੰੰਦਾ ਮੰਗ ਕੇ ਪਤਨੀ ਤੋਂ ਮੁਕਤੀ ਚਾਹੁੰਦਾ ਹੈ । 

ਸ਼ਿਵ ਕੁਮਾਰ ਨੇ ਇਲਜ਼ਾਮ ਲਗਾਇਆ ਕਿ ਵਿਆਹ ਦੇ ਤੁਰਤ ਬਾਅਦ ਹੀ ਉਸ ਦੀ ਪਤਨੀ ਨਾਲ ਸਬੰਧ ਬੇਹੱਦ ਖ਼ਰਾਬ ਸਨ। ਇਸ ਤੋਂ ਇਲਾਵਾ ਪਤਨੀ ਨੇ ਉਸ ਦੇ ਅਤੇ ਪਰਵਾਰ ਵਿਰੁਧ ਘਰੇਲੂ ਹਿੰਸਾ ਦਾ ਕੇਸ ਵੀ ਕਰ ਦਿਤਾ। ਸ਼ਖ਼ਸ ਨੇ ਦਸਿਆ ਕਿ ਉਸ ਦੀ ਪਤਨੀ ਉਸ ਨੂੰ ਹਾਦਸੇ ਵਾਲੇ ਦਿਨ ਹੀ ਛੱਡ ਕੇ ਚਲੀ ਗਈ ਸੀ। ਜਦੋਂ ਕਿ ਡਾਕਟਰਾਂ ਨੇ ਮੇਰੀ ਹਾਲਤ ਗੰਭੀਰ ਦਸੀ ਸੀ। ਸ਼ਖ਼ਸ ਦਾ ਇਲਜ਼ਾਮ ਹੈ ਕਿ ਉਸ ਦੀ ਪਤਨੀ ਉਸ ਦੇ ਪਰਵਾਰ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਸ ਨੂੰ ਲਗਾ ਕਿ ਉਹ ਜ਼ਿੰਦਾ ਨਹੀਂ ਬਚੇਗਾ ਤਾਂ ਉਸ ਨੂੰ ਛੱਡ ਦਿਤਾ।  

ਘਰੇਲੂ ਹਿੰਸਾ ਦਾ ਕੇਸ ਲੱਗਣ ਤੋਂ ਬਾਅਦ ਜਾਂਚ ਲਈ ਆਈ ਪੁਲਿਸ ਦੀ ਟੀਮ ਨੂੰ ਸ਼ਖ਼ਸ ਦੀ ਹਾਲਤ 'ਤੇ ਤਰਸ ਆ ਗਿਆ। ਉਨ੍ਹਾਂ ਨੇ ਪਤਨੀ ਨੂੰ ਉਸ ਦੀ ਦੇਖਭਾਲ ਕਰਨ ਅਤੇ ਝਗੜੇ ਸੁਲਝਾਉਣ ਦੀ ਸਲਾਹ ਦਿਤੀ। ਸ਼ਿਵ ਮੁਤਾਬਕ, ਜਦੋਂ ਉਹ ਹਾਦਸੇ ਤੋਂ ਠੀਕ ਹੋ ਗਿਆ ਅਤੇ ਜ਼ਿੰਮੇਦਾਰੀ ਚੁਕਣ ਲਈ ਤਿਆਰ ਹੋਇਆ ਤਾਂ 2013 'ਚ ਡਾਕਟਰਾਂ ਨੇ ਉਸ ਨੂੰ ਕੈਂਸਰ ਦਸਿਆ।
  
ਸ਼ਿਵ ਕੁਮਾਰ ਨੇ ਇਸ ਦਾ ਇਲਾਜ ਸ਼ੁਰੂ ਕੀਤਾ ਅਤੇ ਪੰਜ ਵਾਰ ਕੀਮੋਥੈਰੇਪੀ ਅਤੇ ਬਾਉਪਸੀ ਕਰਵਾਈ ਪਰ ਉਹ ਟੀਬੀ ਨਿਕਲੀ, ਜੋ ਪੂਰੇ ਸਰੀਰ 'ਚ ਫ਼ੈਲ ਗਈ ਸੀ। ਇਸ ਤੋਂ ਉਸ ਦੇ ਸਰੀਰ ਦਾ ਸੱਜੇ ਹਿੱਸੇ ਨੂੰ ਲਕਵਾ ਮਾਰ ਗਿਆ। ਇਲਾਜ ਦੌਰਾਨ ਉਸ ਨੂੰ ਕਈ ਵਾਰ ਅਧਰੰਗ ਦੇ ਦੌਰੇ ਵੀ ਪਏ। ਉਸ ਦੇ ਸਰੀਰ ਦਾ ਸੱਜਾ ਹਿੱਸਾ ਕਾਫ਼ੀ ਕਮਜ਼ੋਰ ਹੋ ਚੁਕਿਆ ਸੀ। ਜ਼ਿਆਦਾਤਰ ਸਮੇਂ ਉਹ ਵਹੀਲਚੇਅਰ 'ਤੇ ਹੀ ਰਹਿੰਦਾ ਸੀ।

ਸ਼ਖ਼ਸ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਪਤਨੀ ਉਸ ਨੂੰ ਪਰੇਸ਼ਾਨ ਕਰਦੀ ਰਹੀ। ਉਸ 'ਤੇ ਇਕ ਵਾਰ ਫ਼ਿਰ ਤੋਂ ਘਰੇਲੂ ਹਿੰਸਾ ਦਾ ਕੇਸ ਦਰਜ ਕਰ ਦਿਤਾ। ਕੋਰਟ ਨੇ ਹਰ ਮਹੀਨੇ ਸ਼ਿਵ ਕੁਮਾਰ ਨੂੰ ਪਤਨੀ ਨੂੰ 4000 ਰੁ ਦੇਣ ਦਾ ਆਦੇਸ਼ ਦਿਤਾ ਪਰ ਬਾਅਦ 'ਚ ਉਸ ਨੂੰ ਸਾਲਾਨਾ 5 ਲੱਖ ਰੁਪਏ ਦੇਣ ਦਾ ਆਦੇਸ਼ ਦਿਤਾ। ਇਹ ਉਸ ਸਮੇਂ ਦੀ ਗੱਲ ਸੀ,  ਜਦੋਂ ਉਸ ਦੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ। ਕੋਰਟ ਦੀ ਨਾਫ਼ੁਰਮਾਨੀ ਕਰਨ ਦੇ ਜੁਰਮ 'ਚ ਤਿੰਨ ਵਾਰ ਤਿਹਾੜ ਜੇਲ ਜਾ ਚੁਕਿਆ ਹੈ। 
ਸ਼ਿਵ ਕੁਮਾਰ ਦੀ ਕਹਾਣੀ ਸੁਣ ਕੇ ਮਰਦਾਂ ਦੇ ਹੱਕ ਦੀ ਲੜਾਈ ਲੜਨ ਵਾਲੀ ਅਤੇ ਫਿਲਮਮੇਕਰ ਦੀਪਿਕਾ ਭਾਰਦਵਾਜ ਸਾਹਮਣੇ ਆਈ ਹੈ। ਉਨ੍ਹਾਂ ਨੇ ਸ਼ਖ਼ਸ ਲਈ ਕਰਾਊਡ ਫ਼ੰਡਿੰਗ ਦੇ ਜ਼ਰੀਏ 5 ਲੱਖ ਰੁਪਏ ਇਕੱਠਾ ਕਰਨ ਦਾ ਬੀੜਾ ਚੁਕਿਆ ਹੈ।