ਨੇਪਾਲ ਦੇ ਪ੍ਰਧਾਨ ਮੰਤਰੀ ਚਾਰ ਦਿਨਾਂ ਦੀ ਯਾਤਰਾ 'ਤੇ ਭਾਰਤ ਪੁੱਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਅਹੁਦਾ ਸੰਭਾਲਣ ਤੋਂ ਬਾਅਦ ਅਪਣੇ ਪਹਿਲੇ ਵਿਦੇਸ਼ ਦੌਰੇ ਤਹਿਤ ਚਾਰ ਅੱਜ ਭਾਰਤ ਪੁੱਜੇ।

Nepal PM

ਨਵੀਂ ਦਿੱਲੀ, 23 ਅਗੱਸਤ: ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਅਹੁਦਾ ਸੰਭਾਲਣ ਤੋਂ ਬਾਅਦ ਅਪਣੇ ਪਹਿਲੇ ਵਿਦੇਸ਼ ਦੌਰੇ ਤਹਿਤ ਚਾਰ ਅੱਜ ਭਾਰਤ ਪੁੱਜੇ। ਚਾਰ ਦਿਨਾਂ ਦੀ ਯਾਤਰਾ 'ਤੇ ਆਏ ਦੇਊਬਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਦੋਵੇਂ ਆਗੂ ਕਲ ਵੱਖ ਵੱਖ ਵਿਸ਼ਿਆਂ ਉਤੇ ਅਤੇ ਰਿਸ਼ਤਿਆਂ ਦੇ ਵੱਖ-ਵੱਖ ਪੱਖਾਂ ਉਤੇ ਵਿਆਪਕ ਚਰਚਾ ਕਰਨਗੇ।
ਮੋਦੀ ਅਤੇ ਦੇਊਬਾ ਕਲ ਦੁਵੱਲੇ ਰਿਸ਼ਤਿਆਂ ਦੇ ਸਾਰੇ ਪੱਖਾਂ ਦੀ ਸਮੀਖਿਆ ਕਰਨਗੇ। ਦੋਵੇਂ ਆਗੂ ਕਾਰੋਬਾਰ, ਨਿਵੇਸ਼ ਸਮੇਤ ਭਾਰਤ ਅਤੇ ਨੇਪਾਲ ਦੇ ਰਿਸ਼ਤਿਆਂ ਨੂੰ ਹੋਰ ਡੂੰਘਾ ਕਰਨ ਦੇ ਉਪਾਅ ਬਾਰੇ ਵਿਚਾਰ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਹਵਾਈ ਅੱਡੇ ਉਤੇ ਦੇਉਬਾ ਦੀ ਅਗਵਾਨੀ ਕੀਤੀ। ਉਨ੍ਹਾਂ ਦਾ ਦੇਉਬਾ ਦੀ ਅਗਵਾਨੀ ਕਰਨ ਲਈ ਹਵਾਈ ਅੱਡੇ ਤਕ ਜਾਣ ਇਸ ਯਾਤਰਾ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ।
ਮੰਨਿਆ ਜਾਂਦਾ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਵਲੋਂ ਮੋਦੀ ਨੂੰ ਨੇਪਾਲ ਦੀ ਸਿਆਸੀ ਸਥਿਤੀ ਅਤੇ ਵਿਸ਼ੇਸ਼ ਤੌਰ ਤੇ ਭਾਰਤੀ ਮੂਲ ਦੇ ਮਧੇਸ਼ੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ 'ਚ ਉਨ੍ਹਾਂ ਦੀ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੈ।
ਉਧਰ ਦੇਊਬਾ ਦੇ ਭਾਰਤ ਦੌਰੇ ਤੋਂ ਚੀਨ ਦੇ ਚਿੰਤਤ ਹੋਣ ਦੀਆਂ ਖ਼ਬਰਾਂ ਵਿਚਕਾਰ ਚੀਨ ਨੇ ਕਿਹਾ ਹੈ ਕਿ ਕੌਮਾਂਤਰੀ ਰਿਸ਼ਤੇ ਨਫ਼ਾ-ਨੁਕਸਾਨ ਉਤੇ ਆਧਾਰਤ ਨਹੀਂ ਹੋਣੇ ਚਾਹੀਦੇ ਅਤੇ ਉਹ ਭਾਰਤ ਅਤੇ ਨੇਪਾਲ ਵਿਚਕਾਰ ਮਜ਼ਬੂਤ ਰਿਸ਼ਤੇ ਬਣਦੇ ਵੇਖ ਕੇ ਖ਼ੁਸ਼ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਚੀਨ ਵਿਆਪਕ ਵਿਚਾਰ ਵਟਾਂਦਰੇ, ਸਾਂਝੇ ਫ਼ਾਇਦਿਆਂ ਅਤੇ ਸੰਯੁਕਤ ਯੋਗਦਾਨ ਦੇ ਨਾਲ ਬੀ.ਆਰ.ਆਈ. ਨਾਲ ਜੁੜਨ ਲਈ ਦੇਸ਼ਾਂ ਦਾ ਸਵਾਗਤ ਕਰਦਾ ਹੈ। (ਪੀਟੀਆਈ)