ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮੁੰਬਈ 'ਚ ਸਿਖਿਆਰਥੀਆਂ ਨੇ ਰੋਕਿਆ ਟ੍ਰੇਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮੁੰਬਈ 'ਚ ਸਿਖਿਆਰਥੀਆਂ ਨੇ ਰੋਕਿਆ ਟ੍ਰੇਨਾਂ

Trafficking trains for permanent job

ਮੁੰਬਈ : ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਦੀਆਂ ਮੁਸ਼ਕਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਹਿਲਾਂ ਕਿਸਾਨਾਂ ਦੇ ਅੰਦੋਲਨ ਨੇ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਨੂੰ ਵਖ਼ਤ ਪਾ ਦਿੱਤਾ ਸੀ ਪਰ ਹੁਣ ਵਿਦਿਆਰਥੀਆਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨੂੰ ਮੁਸ਼ਕਲਾਂ ਵਿਚ ਪਾ ਦਿੱਤਾ ਹੈ। 

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਅੱਜ ਸਵੇਰੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੇ ਲੋਕਲ ਰੇਲ ਨੂੰ ਰੋਕ ਦਿੱਤਾ। ਰੇਲਵੇ 'ਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮਾਟੁੰਗਾ ਤੇ ਦਾਦਰ ਵਿਚਕਾਰ ਸਿਖਿਆਰਥੀਆਂ ਨੇ ਟਰੈਕ 'ਤੇ ਜਾਮ ਲਗਾ ਦਿੱਤਾ। 

ਵਿਦਿਆਰਥੀਆਂ ਹੰਗਾਮੇ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਖਿਆਰਥੀਆਂ ਦੀ ਮੰਗ ਹੈ ਕਿ 20 ਫ਼ੀ ਸਦੀ ਕੋਟੇ ਨੂੰ ਹਟਾ ਦਿੱਤਾ ਜਾਵੇ ਤੇ ਸਥਾਈ ਨੌਕਰੀ ਦਿੱਤੀ ਜਾਵੇ। ਇਸ ਪ੍ਰਦਰਸ਼ਨ ਕਾਰਨ 30 ਟਰੇਨਾਂ ਰੱਦ ਹੋ ਗਈਆਂ ਹਨ।