ਪ੍ਰਮੋਦ ਸਾਵੰਤ ਨੂੰ ਵੱਡੀ ਗਿਣਤੀ ਵਿਚ ਮਿਲਿਆ ਬਹੁਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਦਨ ਵਿਚ ਮੁੱਖ ਮੰਤਰੀ ਪ੍ਰਮੋਦ ਸਾਵੰਤ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਰਨ ਲਈ ਜੁੱਟ ਗਏ।"

Pramod Sawant gets a the majority

ਨਵੀਂ ਦਿੱਲੀ: ਗੋਆ ਵਿਚ ਮੁੱਖ ਮੰਤਰੀ ਮਨੋਹਰ ਪਾਰਕਰ ਦੇ ਦਿਹਾਂਤ ਮਗਰੋਂ ਸੂਬੇ ਚ ਸਰਕਾਰ ਬਣਾਉਣ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਚ ਲੰਬੀ ਸਿਆਸਤੀ ਖਿੱਚ-ਧੂਹ ਹੋਈ। ਇਸ ਤੋਂ ਬਾਅਦ ਸੋਮਵਾਰ ਰਾਤ 2 ਵਜੇ ਵਿਧਾਨ ਸਭਾ ਪ੍ਰਧਾਨ ਪ੍ਰਮੋਦ ਸਾਵੰਤ ਨੇ ਗੋਆ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਦਕਿ ਸੂਬੇ 'ਚ ਪਹਿਲੀ ਵਾਰ ਦੋ ਉਪ ਮੁੱਖ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ ਹੈ।

ਅੱਜ ਬੁੱਧਵਾਰ ਨੂੰ ਗੋਆ ਚ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬਹੁਮਤ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਵਿਰੋਧ 'ਚ 20 ਵੋਟਾਂ ਪਈਆਂ। ਫ਼ਲੋਰ ਟੈਸਟ ਤੋਂ ਪਹਿਲਾਂ ਗੋਆ ਦੇ ਨਵੇਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ, "ਉਨ੍ਹਾਂ ਨੂੰ 100 ਫੀਸਦ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਸਰਕਾਰ ਬਹੁਮਤ ਹਾਸਲ ਕਰੇਗੀ। "ਸੂਤਰਾਂ ਮੁਤਾਬਕ ਇਕ ਅਧਿਕਾਰੀ ਨੇ ਦਸਿਆ ਕਿ,....

....."ਰਾਜਪਾਲ ਮ੍ਰਿਦੁਲਾ ਸਿਨਹਾ ਨੇ ਸ਼ਕਤੀ ਪ੍ਰਦਰਸ਼ਨ ਮੁਕੰਮਲ ਕਰਾਉਣ ਲਈ ਬੁੱਧਵਾਰ 20 ਮਾਰਚ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੈਅ ਕੀਤਾ। ਸਦਨ ਵਿਚ ਮੁੱਖ ਮੰਤਰੀ ਪ੍ਰਮੋਦ ਸਾਵੰਤ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਰਨ ਲਈ ਜੁੱਟ ਗਏ।" ਇਸ ਸਮੁੰਦਰੀ ਕੰਢੇ ਸਥਾਪਤ ਸੂਬੇ 'ਚ ਭਾਜਪਾ ਦੀ ਸੱਤਾਧਾਰੀ ਸਰਕਾਰ ਨੇ 21 ਵਿਧਾਇਕਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਸੀ। 

ਇਨ੍ਹਾਂ ਚ ਭਾਜਪਾ ਦੇ 12, ਭਾਈਵਾਲ ਦਲ ਗੋਆ ਫ਼ਾਰਵਰਡ ਪਾਰਟੀ (ਜੀਐਫ਼ਪੀ) ਦੇ 3, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਦੇ 3 ਅਤੇ 3 ਆ਼ਜ਼ਾਦ ਵਿਧਾਇਕ ਸ਼ਾਮਲ ਹਨ। ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ ਦੀ ਅਸਲ ਗਿਣਤੀ ਘੱਟ ਕੇ 36 ਰਹਿ ਗਈ ਹੈ ਕਿਉਂਕਿ ਮਨੋਹਰ ਪਾਰਕਰ ਤੇ ਭਾਜਪਾ ਵਿਧਾਇਕ ਫ਼ਰਾਂਸਿਸ ਡਿਸੂਜ਼ਾ ਦਾ ਦਿਹਾਂਤ ਹੋ ਗਿਆ ਜਦਕਿ ਕਾਂਗਰਸ ਦੋ 2 ਵਿਧਾਇਕ ਸੁਭਾਸ਼ ਸ਼ਿਰੋਡਕਰ ਤੇ ਦਇਆਨੰਦ ਸੋਪਤੇ ਨੇ ਅਸਤੀਫ਼ਾ ਦੇ ਦਿੱਤਾ ਸੀ।

ਗੋਆ ਚ ਕਾਂਗਰਸ ਆਪਣੇ 14 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ ਜਦਕਿ ਰਾਕਾਂਪਾਂ ਦਾ ਵੀ 1 ਵਿਧਾਇਕ ਹੈ। ਭਾਜਪਾ ਦੇ ਵਿਧਾਇਕ ਪ੍ਰਮੋਦ ਸਾਵੰਤ ਨੂੰ ਲੰਘੇ ਸੋਮਵਾਰ ਦੀ ਰਾਤ 11 ਮੰਤਰੀਆਂ ਸਮੇਤ ਸਹੁੰ ਚੁਕਾਈ ਗਈ ਸੀ। ਉਨ੍ਹਾਂ ਨੇ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰਕਰ ਦੀ ਥਾਂ ਲਈ ਹੈ ਜਿਨ੍ਹਾਂ ਦਾ ਪੈਨਕ੍ਰੇਟਿਕ ਕੈਂਸਰ ਦੀ ਲੰਬੀ ਬੀਮਾਰੀ ਮਗਰੋਂ ਲੰਘੇ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ।

ਨਵੇਂ ਬਣੇ ਭਾਜਪਾ ਦੇ ਮੁੰਖ ਮੰਤਰੀ ਪ੍ਰਮੋਦ ਸਾਵੰਤ ਦਾ ਕਹਿਣ ਹੈ ਕਿ ਉਹ ਮਨੋਹਰ ਪਾਰਕਰ ਵਲੋਂ ਸ਼ੁਰੂ ਕੀਤੀਆਂ ਗਈਆਂ ਪ੍ਰੀਯੋਜਨਾਵਾਂ ਨੂੰ ਪੂਰਾ ਕਰਨ ਵਿਚ ਹਰ ਕੋਸ਼ਿਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਮੀਰਾਮਾਰ ਕੰਢੇ ਤੇ ਪਾਰਕਰ ਦੇ ਨਾਂ ਨਾਲ ਉਸ ਥਾਂ ਤੇ ਸਮਾਧੀ ਬਣਵਾਏਗੀ ਜਿੱਥੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਉਸੇ ਤਰ੍ਹਾਂ ਦਾ ਵਤੀਰਾ ਕਰਾਂਗਾ ਜਿਵੇਂ ਮਨੋਹਰ ਪਾਰਕਰ ਕਰਦੇ ਸਨ।