ਕੋਰੋਨਾ ਵਾਇਰਸ : ਰਿਸ਼ੀ ਕਪੂਰ ਨੇ ਪਾਕਿ ਪੀ.ਐੱਮ. ਇਮਰਾਨ ਖਾਨ ਨੂੰ ਦਿੱਤੀ ਇਹ ਸਲਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ,‘‘ਮੈਂ ਪਾਕਿ ਪੀ.ਐੱਮ. ਇਮਰਾਨ ਖਾਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸ ਹਾਲਾਤ ਵਿਚ ਉਹ ਸਾਵਧਾਨੀ ਵਰਤਨ।

File Photo

 ਨਵੀਂ ਦਿੱਲੀ- ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਨਾਲ ਹੁਣ ਤੱਕ 8000 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਜੇ ਤੱਕ ਇਸ ਦਾ ਕੋਈ ਇਲਾਜ ਨਹੀਂ ਲੱਭਿਆ। ਭਾਰਤ ਵਿਚ ਵੀ ਕੋਰੋਨਾ ਦੇ 169 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿਚ ਹਰ ਕੋਈ ਇਸ ਮਹਾਂਮਾਰੀ ਤੋਂ ਬਚੇ ਰਹਿਣ ਦੀ ਸਲਾਹ ਦੇ ਰਿਹਾ ਹੈ।

ਇਸ ਵਿਚਕਾਰ ਬਾਲੀਵੁੱਡ ਐਕਟਰ ਰਿਸ਼ੀ ਕਪੂਰ ਨੇ ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਦਰਅਸਲ ਹੁਣ ਤੱਕ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ 450 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂ ਕਿ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਜਿਹੇ ਵਿਚ ਰਿਸ਼ੀ ਕਪੂਰ ਨੇ ਪੁਰਾਣੇ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ ਇਮਰਾਨ ਖਾਨ ਕੋਲੋਂ ਇਸ ਵਾਇਰਸ ਖਿਲਾਫ ਜਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ,‘‘ਮੈਂ ਪਾਕਿ ਪੀ.ਐੱਮ. ਇਮਰਾਨ ਖਾਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸ ਹਾਲਾਤ ਵਿਚ ਉਹ ਸਾਵਧਾਨੀ ਵਰਤਨ।

ਪਾਕਿਸਤਾਨ ਦੇ ਲੋਕ ਵੀ ਸਾਨੂੰ ਬਹੁਤ ਪਿਆਰੇ ਹਨ। ਅਸੀਂ ਇਕ ਸਮੇਂ ਇਕੱਠੇ ਸੀ। ਅਸੀਂ ਇਕ ਦੂਜੇ ਦੀ ਪਰਵਾਹ ਕਰਦੇ ਹਾਂ। ਇਹ ਵਿਸ਼ਵਵਿਆਪੀ ਸੰਕਟ ਹੈ। ਇਸ ਵਿਚਕਾਰ ਕੋਈ Ego ਨਹੀਂ ਹੋਣੀ ਚਾਹੀਦੀ। ਅਸੀਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਹਾਂ। ਇੰਸਾਨੀਅਤ ਜ਼ਿੰਦਾਬਾਦ।