Sunday ਨੂੰ ਲੱਗੇਗਾ ਕਰਫਿਊ, ਲੋਕ ਲਿਖ ਰਹੇ ਨੇ ਦਿਲ ਦੀਆਂ ਗੱਲਾਂ, ਪੜ੍ਹੋ ਖ਼ਬਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਰਵਾਰ ਯਾਨੀ ਕੱਲ੍ਹ ਕੋਰੋਨਾ ਵਾਇਰਸ ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਇਕ ਸੌ ਤੀਹ ਰੋੜ ਭਾਰਤੀਆਂ ਨੂੰ ਜਨਤਾ ਕਰਫਿਊ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ।

File Photo

ਨਵੀਂ ਦਿੱਲੀ- ਵੀਰਵਾਰ ਯਾਨੀ ਕੱਲ੍ਹ ਕੋਰੋਨਾ ਵਾਇਰਸ ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਇਕ ਸੌ ਤੀਹ ਰੋੜ ਭਾਰਤੀਆਂ ਨੂੰ ਜਨਤਾ ਕਰਫਿਊ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ। ਇਹ ਕਰਫਿਊ 22 ਮਾਰਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਰਹੇਗਾ।

ਇਹ ਕਰਫਿਊ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣਾ ਹੈ। ਪੀਐਮ ਮੋਦੀ ਨੇ ਜਨਤਾ ਨੂੰ ਇਹ ਵੀ ਕਿਹਾ ਹੈ ਕਿ ਸਾਰੇ ਨਾਗਰਿਕ ਇਹ ਮੁਸ਼ਕਿਲ ਦੀ ਘੜੀ ਵਿਚ ਸੇਵਾ ਕਰ ਰਹੇ ਡਾਕਟਰਾਂ, ਨਰਸਾਂ ਆਦਿ

ਨੂੰ ਧੰਨਵਾਦ ਕਹਿਣ ਲਈ ਜਨਤਾ ਕਰਫਿਊ ਦੇ ਦਿਨ 5 ਵਜ ਕੇ 5 ਮਿੰਟ ਤੇ ਆਪਣੀ ਬਾਲਕਨੀ ਜਾਂ ਦਰਵਾਜੇ ਤੇ ਆ ਕੇ ਤਾੜੀਆਂ ਵਜਾਉਣ। ਹੁਣ ਟਵਿੱਟਰ ਤੇ Jantacurfew ਹੈਸ਼ਟੈਗ ਦੇ ਨਾਲ ਲੋਕ ਆਪਣੇ ਮਨ ਦੀ ਗੱਲ ਲਿਖ ਰਹੇ ਹਨ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ।