ਜਪਾਨ ਦੇ ਟੋਕਿਓ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਕਟਰ ਪੈਮਾਨੇ ਤੇ 6.8 ਮਾਪੀ ਗਈ ਤੀਬਰਤਾ

Earthquake

 ਟੋਕਿਓ: ਜਪਾਨ ਦੇ ਟੋਕਿਓ ਸ਼ਹਿਰ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਪਾਨ ਦੇ  ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.8 ਮਾਪੀ ਗਈ । ਉਨ੍ਹਾਂ ਕਿਹਾ ਕਿ ਭੂਚਾਲ ਦੇ ਮੱਦੇਨਜ਼ਰ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸ਼ਾਮ 6.09 ਵਜੇ ਦਰਜ ਕੀਤੇ ਗਏ। ਇਸਦਾ ਕੇਂਦਰ ਪ੍ਰਸ਼ਾਂਤ ਮਹਾਂਸਾਗਰ ਦੇ ਮਿਆਗੀ ਖੇਤਰ ਦੇ ਅੰਦਰ 60 ਕਿਲੋਮੀਟਰ ਸੀ। ਭੂਚਾਲ ਕੇਂਦਰ ਜੇਐਮਏ ਦੇ ਅਨੁਸਾਰ, ਇਹ ਇੱਕ ਮੀਟਰ ਉੱਚੀ ਸੁਨਾਮੀ ਦੀਆਂ ਲਹਿਰਾਂ ਦਾ ਕਾਰਨ ਬਣ ਸਕਦੀ ਹੈ।