ਪੰਜਾਬ ਦੀ ਸਰਹੱਦ 'ਤੇ ਮੁੜ ਦਿਖਾਈ ਦਿੱਤਾ ਪਾਕਿ ਡਰੋਨ
ਪਾਕਿਸਤਾਨ ਵਲੋਂ ਆਏ ਡਰੋਨ ਨੂੰ ਦੇਖਦੇ ਸਾਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ।
ਪਠਾਨਕੋਟ: ਭਾਰਤ-ਪਾਕਿ ਸਰਹੱਦ ਦੀ ਓਲਡ ਬਮਿਆਲ ਚੌਕੀ ’ਤੇ ਬੀਤੇ ਦਿਨ ਪਾਕਿਸਤਾਨੀ ਡਰੋਨ ਦੇਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿ ਸਰਹੱਦ ਨੂੰ ਪਾਰ ਕਰ ਕੇ ਆਏ ਡਰੋਨ ਨੂੰ ਦੇਖਦੇ ਸਾਰ ਸਰਹੱਦ ਦੀ ਸੁਰੱਖਿਆ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਆਏ ਡਰੋਨ ਨੂੰ ਦੇਖਦੇ ਸਾਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ।
ਇਸ ਸਬੰਧ ’ਚ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਲਈ ਉਸ ਖੇਤਰ ’ਚ ਸਰਚ ਮੁਹਿੰਮ ਚਲਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਡਰੋਨ ਦੀ ਉਚਾਈ 500 ਮੀਟਰ ਸੀ ਅਤੇ ਆਸਮਾਨ ’ਚ ਥੋੜ੍ਹਾ ਹਨੇਰਾ ਵੀ ਸੀ। ਦਸਣਯੋਗ ਹੈ ਕਿ ਪਾਕਿਸਤਾਨ ਵਲੋਂ ਡਰੋਨ ਨਾਲ ਅਜਿਹੀਆਂ ਨਾਪਾਕ ਹਰਕਤਾਂ ਪਹਿਲਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਡਰੋਨ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਵਾਪਸ ਚਲਾ ਗਿਆ।
ਜ਼ਿਕਰਯੋਗ ਹੈ ਕਿ ਇਸ ਇਲਾਕੇ ’ਚ ਦੂਜੀ ਵਾਰ ਡਰੋਨ ਵੇਖਿਆ ਗਿਆ ਹੈ, ਅਜਿਹੀਆਂ ਗਤੀਵਿਧੀਆਂ ਦੇ ਚਲਦੇ ਇਕ ਵਾਰ ਫ਼ਿਰ ਤੋਂ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਕਿ ਡਰੋਨ ਇਸ ਇਲਾਕੇ ’ਚ ਵਾਰ-ਵਾਰ ਕਿਉਂ ਆ ਰਿਹਾ ਹੈ।