ਸੁਪਰੀਮ ਕੋਰਟ ਨੇ ‘ਬ੍ਰਾਹਮੋਫੋਬੀਆ’ ਪਟੀਸ਼ਨ ਕੀਤੀ ਖਾਰਜ
ਕਿਹਾ, 'ਕਿਸੇ ਇੱਕ ਭਾਈਚਾਰੇ ਲਈ ਹੀ ਸੁਰੱਖਿਆ ਦੀ ਮੰਗ ਨਹੀਂ ਹੋ ਸਕਦੀ'
Supreme Court dismisses 'Brahmophobia' petition
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਬ੍ਰਾਹਮਣਾਂ ਵਿਰੁਧ ਨਫ਼ਰਤ ਭਰੇ ਬਿਆਨਾਂ ਨੂੰ ਸਜ਼ਾਯੋਗ ਅਪਰਾਧ ਐਲਾਨ ਕਰਨ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਮਹਾਲਿੰਗਮ ਬਾਲਾਜੀ ਵੱਲੋਂ ਦਾਇਰ ਕੀਤੀ ਗਈ ਸੀ।
ਜਸਟਿਸ ਬੀ.ਵੀ. ਨਾਗਰਥਨਾ ਨੇ ਸੁਣਵਾਈ ਦੌਰਾਨ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਭਾਈਚਾਰੇ ਖ਼ਿਲਾਫ਼ ਨਫ਼ਰਤ ਭਰੇ ਬਿਆਨ ਹੋਣ। ਇਹ ਸਿੱਖਿਆ, ਬੌਧਿਕ ਵਿਕਾਸ, ਸਹਿਣਸ਼ੀਲਤਾ ਅਤੇ ਧੀਰਜ ਨਾਲ ਹੀ ਖ਼ਤਮ ਹੋ ਸਕਦੇ ਹਨ।’’
ਬਾਲਾਜੀ ਨੇ ਦਲੀਲ ਦਿੱਤੀ ਕਿ ਬ੍ਰਾਹਮਣਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਨਫ਼ਰਤ ਸੋਸ਼ਲ ਮੀਡੀਆ ’ਤੇ ਵਧ ਰਹੀ ਹੈ। ਪਰ ਬੈਂਚ ਨੇ ਸਪਸ਼ਟ ਕੀਤਾ ਕਿ ਕਿਸੇ ਇੱਕ ਭਾਈਚਾਰੇ ਲਈ ਹੀ ਸੁਰੱਖਿਆ ਦੀ ਮੰਗ ਨਹੀਂ ਹੋ ਸਕਦੀ। ਨਫ਼ਰਤ ਭਰੇ ਬਿਆਨ ਕਿਸੇ ਵੀ ਸਮਾਜ ਵਿਰੁੱਧ ਨਹੀਂ ਹੋਣੇ ਚਾਹੀਦੇ। ਅੰਤ ਵਿੱਚ, ਪਟੀਸ਼ਨਕਾਰ ਨੇ ਆਪਣੀ ਅਰਜ਼ੀ ਵਾਪਸ ਲੈਣ ਦੀ ਇਜਾਜ਼ਤ ਮੰਗੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।