ਅਚਾਨਕ ਲੱਗੀ ਅੱਗ ਨਾਲ 22 ਆਸ਼ਿਆਨੇ ਸੜ ਦੇ ਸੁਆਹ, ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਔਰੰਗਾਬਾਦ ਜ਼ਿਲ੍ਹਾ ਦੇ ਬਾਰੂਣਾ ਥਾਣੇ ਅਧੀਨ ਪੈਂਦੇ ਪਿੰਡ ਨਰਾਇਣ ਖਾਪ ਪਿੰਡ ਵਿਚ ਅਚਾਨਕ ਅੱਗ ਲੱਗਣ ਨਾਲ 22 ਘਰ ਸੜ ਕੇ..

fire accident aurangabad 3 dead

ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਜ਼ਿਲ੍ਹਾ ਦੇ ਬਾਰੂਣਾ ਥਾਣੇ ਅਧੀਨ ਪੈਂਦੇ ਪਿੰਡ ਨਰਾਇਣ ਖਾਪ ਪਿੰਡ ਵਿਚ ਅਚਾਨਕ ਅੱਗ ਲੱਗਣ ਨਾਲ 22 ਘਰ ਸੜ ਕੇ ਸੁਆਹ ਹੋ ਗਏ। ਨਾਲ ਹੀ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਅੱਗ ਵਿਚ ਸੜਨ ਕਾਰਨ ਮੌਤ ਹੋ ਗਈ ਜਦਕਿ ਇਕ ਹੋਰ ਪਿੰਡ ਵਾਸੀ ਝੁਲਸ ਕੇ ਜ਼ਖ਼ਮੀ ਹੋ ਗਿਆ। ਬਾਰੂਣ ਖੇਤਰ ਵਿਕਾਸ ਅਧਿਕਾਰੀ ਧਨੰਜੇ ਕੁਮਾਰ ਨੇ ਦਸਿਆ ਕਿ ਮ੍ਰਿਤਕਾਂ ਵਿਚ ਜਨੇਸ਼ਵਰ ਰਾਮ (65), ਉਨ੍ਹਾਂ ਦੀ ਪਤਨੀ ਸੁਮਿੱਤਰਾ ਦੇਵੀ (60) ਅਤੇ ਪੁੱਤਰ ਵਿਨੋਦ ਕੁਮਾਰ (40) ਸ਼ਾਮਲ ਹਨ। 

ਉਨ੍ਹਾਂ ਦਸਿਆ ਕਿ ਅੱਗ ਲੱਗਣ ਇਸ ਘਟਨਾ ਵਿਚ ਜ਼ਖ਼ਮੀ ਹੋਏ ਵਿਨੋਦ ਰਾਮ ਦਾ ਇਲਾਜ ਸਥਾਨਕ ਹਸਪਤਾਲ ਵਿਚ ਚੱਲ ਰਿਹਾ ਹੈ। ਧਨੰਜੇ ਨੇ ਦਸਿਆ ਕਿ ਅੱਗ ਦੀ ਲਪੇਟ ਵਿਚ ਆਉਣ ਨਾਲ 4 ਗਾਵਾਂ ਦੀ ਮੌਤ ਹੋ ਗਈ ਅਤੇ 22 ਘਰ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਆਏ ਫ਼ਾਇਰ ਬ੍ਰਿਗੇਡ ਦਸਤੇ ਨੇ ਅੱਗ 'ਤੇ ਕਾਬੂ ਪਾਇਆ। 

ਮੌਕੇ 'ਤੇ ਹੋਰ ਅਧਿਕਾਰੀਆਂ ਦੇ ਨਾਲ ਹਾਜ਼ਰ ਧਨੰਜੇ ਨੇ ਦਸਿਆ ਕਿ ਇਸ ਹਾਦਸੇ ਨਾਲ ਪੀੜਤ ਲੋਕਾਂ ਨੂੰ ਫਿ਼ਲਹਾਲ 30-30 ਕਿੱਲੋਗ੍ਰਾਮ ਚੌਲ, ਇਕ-ਇਕ ਹਜ਼ਾਰ ਰੁਪਏ ਨਕਦ, ਰਾਸ਼ੀ, ਉਨ੍ਹਾਂ ਦੇ ਖਾਣੇ, ਰਿਹਾਇਸ਼ ਲਈ ਪੰਡਾਲ ਅਤੇ ਰੌਸ਼ਨੀ ਲਈ ਜਨਰੇਟਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ ਮੁਆਵਜ਼ੇ ਦੇ ਤੌਰ 'ਤੇ 4-4 ਲੱਖ ਰੁਪਏ ਅਤੇ ਜਿਨ੍ਹਾਂ ਦਾ ਘਰ ਸੜ ਗਿਆ ਹੈ। ਉਨ੍ਹਾਂ ਨੂੰ 9800 ਰੁਪਏ ਦਿਤੇ ਜਾਣਗੇ। ਧਨੰਜੇ ਨੇ ਦਸਿਆ ਕਿ ਅੱਗ ਲੱਗਣ ਦਾ ਕਾਰਨ ਤੁਰਤ ਪਤਾ ਨਹੀਂ ਚੱਲ ਸਕਿਆ ਹੈ।