ਕੁੱਤੇ ਦੇ ਜਨਮ ਦਿਨ ਦਾ ਬੈਨਰ ਲਗਾ ਕੇ ਸਿਆਸੀ ਨੇਤਾਵਾਂ ਦਾ ਮਜ਼ਾਕ ਉਡਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਕੁੱਝ ਸਾਲਾਂ ਤੋਂ ਰਾਜਨੀਤਕਾਂ ਅਤੇ ਉਨ੍ਹਾਂ ਦੀਆਂ ਲਗਾਤਰ ਪ੍ਰਚਾਰ ਮੁਹਿੰਮਾਂ ਨੇ ਅਪਣੇ ਉਦੇਸ਼ ਨੂੰ ਖੋ ਦਿਤਾ ਹੈ। ਰਾਜਨੀਤਕਾਂ ਦੀ ...

Residents mock politicians with hoarding for dog's birthday

ਕਲਿਆਣ (ਮਹਾਰਸ਼ਟਰ) : ਪਿਛਲੇ ਕੁੱਝ ਸਾਲਾਂ ਤੋਂ ਰਾਜਨੀਤਕਾਂ ਅਤੇ ਉਨ੍ਹਾਂ ਦੀਆਂ ਲਗਾਤਰ ਪ੍ਰਚਾਰ ਮੁਹਿੰਮਾਂ ਨੇ ਅਪਣੇ ਉਦੇਸ਼ ਨੂੰ ਖੋ ਦਿਤਾ ਹੈ। ਰਾਜਨੀਤਕਾਂ ਦੀ ਇਸ਼ਤਿਹਾਰਬਾਜ਼ੀ ਜ਼ਿਆਦਾ ਪ੍ਰਮੁੱਖ ਹੋ ਗਈ ਹੈ ਅਤੇ ਇਨ੍ਹਾਂ ਹੋਰਡਿੰਗਜ਼ ਸ਼ਹਿਰਾਂ ਕਸਬਿਆਂ ਵਿਚ ਆਮ ਦੇਖੇ ਜਾ ਸਕਦੇ ਹਨ। ਜਦੋਂ ਚੋਣਾਂ ਦਾ ਸਮਾਂ ਨੇੜੇ ਹੁੰਦਾ ਹੈ ਤਾਂ ਸਿਆਸੀ ਨੇਤਾਵਾਂ ਦੇ ਹੋਰਡਿੰਗਜ਼ ਦਾ ਹੜ੍ਹ ਆ ਜਾਂਦਾ ਹੈ, ਜਿਵੇਂ ਇਨ੍ਹਾਂ ਨਾਲ ਸ਼ਹਿਰ ਨੂੰ ਸਜਾਇਆ ਗਿਆ ਹੋਵੇ। ਕਲਿਆਣ ਪੂਰਬੀ ਦੇ ਲੋਕ ਹਰ ਸਾਲ ਅਜਿਹਾ ਕੁੱਝ ਦੇਖ-ਦੇਖ ਕੇ ਤੰਗ ਆ ਗਏ ਹਨ। ਇਸ ਲਈ ਲੋਕਾਂ ਨੇ ਕੁੱਤੇ ਦੇ ਜਨਮ ਦਿਨ ਦੀਆਂ ਮੁਬਾਰਕਾਂ ਵਾਲਾ ਹੋਰਡਿੰਗ ਲਗਾਇਆ ਜੋ ਸਿਆਸੀ ਨੇਤਾਵਾਂ ਦੇ ਬੈਨਰਾਂ ਦੀ ਤਰਜ਼ 'ਤੇ ਬਣਾਇਆ ਗਿਆ ਹੈ। 

ਇਸ ਹੋਰਡਿੰਗ ਨੂੰ ਵਿਸ਼ੇਸ਼ ਤੌਰ 'ਤੇ ਭੰਡਾਰਨ ਨੈਟਵਲੀ ਚੌਕ ਵਿਚ ਲਗਾਇਆ ਗਿਆ ਹੈ। ਇਸ ਹੋਰਡਿੰਗ 'ਤੇ ਮੈਕਸ ਨਾਂਅ ਦੇ ਕੁੱਤੇ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿਤੀਆਂ ਗਈਆਂ ਹਨ। ਹੋਰਡਿੰਗ 'ਤੇ ਨੁਮਾਇੰਦਿਆਂ ਦੇ ਤੌਰ 'ਤੇ ਹੋਰ ਕੁੱਤਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਉਸ 'ਤੇ ਲਿਖਿਆ ਹੈ ਕਿ ਇਕ ਟਾਈਸਨ ਭਾਈ, ਰਾਜਕੁਮਾਰ ਭਾਈ, ਖ਼ਤਰੇ ਭਾਈ, ਸਵੀਟੀ ਤਾਈ ਮੈਕਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਨ। 

ਇਹ ਹੋਰਡਿੰਗ ਆਉਣ ਜਾਣ ਵਾਲੇ ਲੋਕਾਂ ਦਾ ਧਿਆਨ ਅਪਣੇ ਵੱਖ ਖਿੱਚਦਾ ਹੈ। ਹਰ ਤਿਉਹਾਰ, ਰੈਲੀ ਅਤੇ ਚੋਣ ਮੁਹਿੰਮ ਪਾਰਟੀ ਦੇ ਵਰਕਰਾਂ ਲਈ ਇਕ ਪਸੰਦੀਦਾ ਸਮਾਂ ਹੈ, ਜਿਸ ਦੌਰਾਨ ਉਹ ਹੋਰਡਿੰਗਜ਼ ਨੂੰ ਲਗਾਉਂਦੇ ਹਨ ਪਰ ਇਨ੍ਹਾਂ ਮੌਕਿਆਂ ਤੋਂ ਬਾਅਦ ਵੀ ਹੋਰਡਿੰਗ ਖ਼ਤਮ ਨਹੀਂ ਹੁੰਦੇ। ਕੋਈ ਵੀ ਇਨ੍ਹਾਂ ਨੂੰ ਵਾਪਸ ਲੈਣ ਲਈ ਨਹੀਂ ਆਉਂਦਾ ਬਲਕਿ ਜਦੋਂ ਕੋਈ ਹੋਰ ਮੌਕਾ ਆ ਜਾਂਦਾ ਹੈ ਤਾਂ ਹੋਰ ਜ਼ਿਆਦਾ ਹੋਰਡਿੰਗ ਲਗਾਏ ਜਾਂਦੇ ਹਨ। 

ਇਹ ਹੋਰਡਿੰਗ ਅਸਲ ਵਿਚ ਕੋਈ ਫ਼ਾਇਦਾ ਨਹੀਂ ਦਿੰਦੇ, ਸਿਰਫ਼ ਆਸਪਾਸ ਦੇ ਵਾਤਾਵਰਣ ਅਤੇ ਸ਼ਹਿਰ ਦੀ ਦਿੱਖ ਨੂੰ ਜ਼ਰੂਰ ਖ਼ਰਾਬ ਕਰਦੇ ਹਨ। ਨਵੇਂ ਚੁਣੇ ਹੋਏ ਜਮ੍ਹਾਂਖੋ਼ਰਾਂ ਨੇ ਪਾਰਟੀ ਵਰਕਰਾਂ ਨੂੰ ਦੂਜੇ ਕੁੱਤਿਆਂ ਦੇ ਨਾਲ ਖ਼ਜ਼ਾਨਚੀ, ਯੂਥ ਨੇਤਾ ਅਤੇ ਸੀਨੀਅਰ ਕਾਰੋਬਾਰੀ ਵਰਗੇ ਸਿਰਲੇਖ ਦਿਤੇ ਹਨ। ਅਜਿਹੇ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜੋ ਇਸ ਤਰ੍ਹਾਂ ਦੇ ਹੋਰਡਿੰਗਜ਼ 'ਤੇ ਅਪਣੀਆਂ ਇੱਛਾਵਾਂ ਜ਼ਾਹਿਰ ਕਰਦੇ ਹਨ। ਉਮੀਦ ਹੈ ਕਿ ਇਹ ਇਕ ਟੀਚੇ ਤਕ ਪਹੁੰਚ ਜਾਵੇਗਾ ਅਤੇ ਲਗਾਤਾਰ ਲੱਗ ਰਹੇ ਬੈਨਰਾਂ 'ਤੇ ਕੁੱਝ ਰੋਕ ਲਗਾ ਸਕੇਗਾ। ਉਦੋਂ ਤਕ ਜਨਮ ਦਿਨ ਮੁਬਾਰਕ ਹੋਵੇ, ਮੈਕਸ ਭਾਈ!