ਤਾਲਾਬੰਦੀ ਦੌਰਾਨ ਕਿਰਾਇਆ ਮੰਗ ਰਹੇ ਮਕਾਨ ਮਾਲਕਾਂ ਵਿਰੁਧ ਕਾਰਵਾਈ ਹੋਵੇ
ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਉਨ੍ਹਾਂ ਮਕਾਨ ਮਾਲਕਾਂ ਵਿਰੁਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ ਜਿਹੜੇ ਤਾਲਾਬੰਦੀ ਦੌਰਾਨ ਸਰਕਾਰ
ਨਵੀਂ ਦਿੱਲੀ, 19 ਅਪ੍ਰੈਲ : ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਉਨ੍ਹਾਂ ਮਕਾਨ ਮਾਲਕਾਂ ਵਿਰੁਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ ਜਿਹੜੇ ਤਾਲਾਬੰਦੀ ਦੌਰਾਨ ਸਰਕਾਰ ਦੇ ਹੁਕਮਾਂ ਤੋਂ ਉਲਟ ਵਿਦਿਆਰਥੀਆਂ ਅਤੇ ਮਜ਼ਦੂਰਾਂ ਕੋਲੋਂ ਕਿਰਾਇਆ ਮੰਗ ਰਹੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਮਾਰਚ ਨੂੰ ਹੁਕਮ ਜਾਰੀ ਕਰ ਕੇ ਕਿਹਾ ਸੀ ਕਿ ਮਕਾਨ ਮਾਲਕ ਤਾਲਾਬੰਦੀ ਦੌਰਾਨ ਇਕ ਮਹੀਨੇ ਤਕ ਵਿਦਿਆਰਥੀਆਂ, ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਕੋਲੋਂ ਕਿਰਾਇਆ ਨਾ ਮੰਗਣ। ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਚਿਤਾਵਨੀ ਦਿਤੀ ਸੀ ਕਿ ਜਿਹੜੇ ਮਕਾਨ ਮਾਲਕ ਇਸ ਦੌਰਾਨ ਮਕਾਨ ਖ਼ਾਲੀ ਕਰਨ ਦਾ ਦਬਾਅ ਪਾਉਣਗੇ, ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਵਕੀਲ ਪਵਨ ਪ੍ਰਕਾਸ਼ ਪਾਠਕ ਅਤੇ ਹੋਰਾਂ ਦੁਆਰਾ ਪਟੀਸ਼ਨ ਅਤੇ ਹੋਰਾਂ ਦੁਆਰਾ ਦਾਖ਼ਲ ਪਟੀਸ਼ਨ ਵਿਚ ਗ੍ਰਹਿ ਮੰਤਰਾਲੇ ਦੇ 29 ਮਾਰਚ ਦੇ ਹੁਕਮ ਦੇ ਲਾਗੂਕਰਨ ਦੀ ਬੇਨਤੀ ਕੀਤੀ ਗਈ ਹੈ ਕਿ ਕੋਈ ਵੀ ਮਕਾਨ ਮਾਲਕ ਤਾਲਾਬੰਦੀ ਦੌਰਾਨ ਇਕ ਮਹੀਨੇ ਤਕ ਵਿਦਿਆਰਥੀਆਂ ਅਤੇ ਮਜ਼ਦੂਰਾਂ ਕੋਲੋਂ ਕਿਰਾਇਆ ਨਹੀਂ ਮੰਗੇਗਾ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿਤੀ ਜਾਵੇਗੀ।
ਪਟੀਸ਼ਨ ਵਿਚ ਕਿਹਾ ਗਿਆ ਕਿ ਗ੍ਰਹਿ ਮੰਤਰਾਲੇ ਦੇ ਹੁਕਮ ਦੇ ਬਾਵਜੂਦ ਕਈ ਮਕਾਨ ਮਾਲਕ ਵਿਦਿਆਰਥੀਆਂ ਅਤੇ ਮਜ਼ਦੂਰਾਂ ਕੋਲੋਂ ਪੂਰਾ ਕਿਰਾਇਆ ਮੰਗ ਰਹੇ ਹਨ ਅਤੇ ਅਜਿਹਾ ਨਾ ਕਰਨ ’ਤੇ ਮਕਾਨ ਵਿਚੋਂ ਨਿਕਲਣ ਦੀ ਧਮਕੀ ਦੇ ਰਹੇ ਹਨ। (ਏਜੰਸੀ