ਫੈਕਟ ਚੈਕ:15 ਅਕਤੂਬਰ ਤੱਕ ਭਾਰਤ ਦ ਸਾਰੇ ਹੋਟਲ ਬੰਦ ਰੱਖਣ ਦਾ ਮੰਤਾਰਲੇ ਦਾ ਇਹ ਪੱਤਰ ਹੈ ਫਰਜ਼ੀ
ਸ਼ੋਸਲ ਮੀਡੀਆ ਤੇ ਸੈਰ-ਸਪਾਟਾ ਮੰਤਰਾਲੇ ਦੇ ਨਾਮ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ
ਨਵੀਂ ਦਿੱਲੀ : ਸ਼ੋਸਲ ਮੀਡੀਆ ਤੇ ਸੈਰ-ਸਪਾਟਾ ਮੰਤਰਾਲੇ ਦੇ ਨਾਮ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ। ਇਸ ਚਿੱਠੀ ਦੇ ਜ਼ਰੀਏ ਦਾਅਵਾ ਕੀਤਾ ਗਿਆ ਹੈ ਕਿ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਹੈ।
ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ ਭਾਰਤ ਵਿਚ ਸਾਰੇ ਹੋਟਲ, ਰੈਸਟੋਰੈਂਟ ਅਤੇ ਰਿਜੋਰਟ 15 ਅਕਤੂਬਰ ਤੱਕ ਬੰਦ ਰਹਿਣਗੇ। ਜੇ ਕਿਸੇ ਨੂੰ ਆਪਣਾ ਹੋਟਲ, ਰੈਸਟੋਰੈਂਟ ਜਾਂ ਰਿਜੋਰਟ ਖੋਲੇ ਹੋਏ ਪਾਇਆ ਗਿਆ, ਤਾਂ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾ।
ਲੋਕਾਂ ਨੇ ਸਾਨੂੰ ਇਹ ਪੱਤਰ ਸਾਡੀ ਹੈਲਪਲਾਈਨ ਨੰਬਰ 7370007000 ‘ਤੇ ਭੇਜਿਆ ਅਤੇ ਉਨ੍ਹਾਂ ਨੂੰ ਸੱਚਾਈ ਜਾਣਨ ਲਈ ਕਿਹਾ। ਸੈਰ-ਸਪਾਟਾ ਮੰਤਰਾਲੇ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੰਤਰਾਲੇ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ।
ਇਸ ਟਵੀਟ ਵਿੱਚ ਮੰਤਰਾਲੇ ਦੀ ਤਰਫੋਂ ਲਿਖਿਆ ਗਿਆ ਹੈ ਕਿ ਵਾਇਰਲ ਹੋ ਰਿਹਾ ਸੰਦੇਸ਼ ਗਲਤ ਹੈ, ਮੰਤਰਾਲੇ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ ਪੀਆਈਬੀ ਨੇ ਵੀ ਟਵੀਟ ਕੀਤਾ ਹੈ ਕਿ ਵਾਇਰਲ ਹੋਇਆ ਪੱਤਰ ਜਾਅਲੀ ਹੈ। ਫਿਲਹਾਲ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦੇ ਦੇਸ਼ ਵਿੱਤ ਤਾਲਾਬੰਦੀ ਲਾਗੂ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।