CM ਯੋਗੀ ਦੇ ਪਿਤਾ ਦਾ ਏਮਜ਼ ਹਸਪਤਾਲ 'ਚ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੀ ਅਦਿਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਨੂੰ ਸਿਹਤ ਖਰਾਬ ਹੋਣ ਤੋਂ ਕਾਰਨ 13 ਮਾਰਚ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ

Yogi Adityanath

ਲਖਨਊ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਨੂੰ ਸਿਹਤ ਖਰਾਬ ਹੋਣ ਦੇ ਕਾਰਨ 13 ਮਾਰਚ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਅੱਜ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਜਿੱਥੇ 10:45 ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਯੋਗੀ ਅਦਿਤਿਆਨਾਥ ਦੇ ਪਿਤਾ ਨੂੰ ਕਿਡਨੀ ਅਤੇ ਲੀਵਰ ਦੀ ਸਮੱਸਿਆ ਸੀ। ਇਥੇ ਗੇਸਟਰੋ ਵਿਭਾਗ ਦੇ ਡਾਕਟਰ ਵਿਨੀਤ ਆਹੂਜਾ ਦੀ ਟੀਮ ਦੇ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਹੁਣ ਯੋਗੀ ਅਦਿਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦੀ ਦੇਹ ਨੂੰ ਉਤਰਾਖੰਡ ਦੇ ਪੰਚੂਰ ਪਿੰਡ ਵਿਚ ਲਿਆਂਦਾ ਜਾ ਰਿਹਾ ਹੈ।

ਉਨ੍ਹਾਂ ਦੀ ਮੌਤ ਬਾਰੇ ਅਧਿਕਾਰਿਤ ਜਾਣਕਾਰੀ ਵਧੀਕ ਮੁੱਖ ਸਕੱਤਰ ਉਤਰ ਪ੍ਰਦੇਸ਼ ਦੇ ਅਵਨੀਸ਼.ਕੇ ਅਵਸਤੀ ਨੇ ਦਿੱਤੀ। ਇਸ ਨਾਲ ਹੀ ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਯੋਗੀ ਜੀ ਦੇ ਨਾਲ ਹਾਂ। ਦੱਸ ਦੱਈਏ ਕਿ ਸੀਐੱਮ ਦੇ ਪਿਤਾ  ਉਤਰਾਖੰਡ ਦੇ ਫਾਰੇਸਟ ਰੇਂਜਰ ਦੇ ਆਹੁਦੇ ਤੋਂ 1991 ਵਿਚ ਰਿਟਾਇਰ ਹੋ ਗਏ ਸਨ। ਜਿਸ ਤੋਂ ਬਾਅਦ ਹੁਣ ਉਹ ਆਪਣੇ ਪਿੰਡ ਵਿਚ ਹੀ ਰਹਿੰਦੇ ਸਨ। ਉਧਰ ਸੀਐੱਮ ਯੋਗੀ ਬਚਪਨ ਵਿਚ ਹੀ ਆਪਣਾ ਪਰਿਵਾਰ ਛੱਡ ਕੇ ਮਹੰਤ ਅਵੇਦਿਅਨਾਥ ਕੋਲ ਗੋਰਖਪੁਰ ਚਲੇ ਗਏ ਸਨ।

ਜਿਸ ਤੋਂ ਬਾਅਦ ਯੋਗੀ ਅਦਿਤਿਆਨਾਥ ਨੇ ਮਹੰਤ ਦੇ ਰੂਪ ਵਿਚ ਅਵੇਦਿਆਨਾਥ ਦੀ ਜਗ੍ਹਾ ਲਈ । ਇਸ ਤੋਂ ਇਲਾਵਾ ਯੋਗੀ ਸਮੇਂ-ਸਮੇਂ ਤੇ ਆਪਣੇ ਪਰਿਵਾਰ ਨੂੰ ਮਿਲਣ ਵੀ ਆਪਣੇ ਪਿੰਡ ਜਾਂਦੇ ਰਹਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।