ਰਸਤਾ ਹੋਇਆ ਅਸਾਨ: ਲੇਹ-ਮਨਾਲੀ ਮਾਰਗ 'ਤੇ BRO ਨੇ 8 ਦਿਨਾਂ 'ਚ ਬਣਾਇਆ 110 ਫੁੱਟ ਲੰਬਾ ਪੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲ ਦਾ ਕੰਮ 5 ਤੋਂ 12 ਅਪ੍ਰੈਲ ਦੇ ਵਿਚਕਾਰ ਜੰਗੀ ਪੱਧਰ 'ਤੇ ਕੀਤਾ ਗਿਆ। ਪੁਲ ਬਣਾਉਣ ਲਈ ਵਿਸ਼ੇਸ਼ ਰਣਨੀਤੀ ਅਪਣਾਈ ਗਈ ਸੀ। 

BRO upgrades crucial 110 feet long bridge on Leh-Sarchu Road in 8 days

ਲੱਦਾਖ - ਲੱਦਾਖ਼ ਨੂੰ ਹਿਮਾਚਲ ਨਾਲ ਜੋੜ ਕੇ ਰੱਖਣ ਵਾਲੇ 110 ਫੁੱਟ ਲੰਬੇ ਲੇਹ-ਸਰਚੂ ਬ੍ਰਿਜ ਨੂੰ ਬੀਆਰਓ ਨੇ ਰਿਕਾਰਡ ਅੱਠ ਦਿਨਾਂ ਵਿਚ ਤਿਆਰ ਕਰ ਦਿੱਤਾ ਹੈ। ਜ਼ਿਆਦਾ ਬਰਫਬਾਰੀ ਕਾਰਨ ਇਹ ਪੁਲ ਨੁਕਸਾਨਿਆ ਗਿਆ ਸੀ। ਬੀਆਰਓ ਨੇ ਨਾ ਸਿਰਫ ਰਣਨੀਤਕ ਮਹੱਤਤਾ ਵਾਲੇ ਬੈਲੀ ਪੁੱਲ ਦੀ ਮੁਰੰਮਤ ਕੀਤੀ, ਬਲਕਿ ਲੱਕੜ ਦੀ ਬਜਾਏ ਸਟੀਲ ਦੀ ਵਰਤੋਂ ਕਰਕੇ ਪੁਲ ਨੂੰ ਪਹਿਲਾਂ ਨਾਲੋਂ ਵੀ ਮਜ਼ਬੂਤ ਬਣਾਇਆ ਹੈ। ਇਸ ਪੁੱਲ ਨਾਲ ਸੈਨਾ ਦੇ ਭਾਰੀ ਵਾਹਨਾਂ ਦਾ ਕਾਫਲਾ ਹੁਣ ਲੇਹ-ਮਨਾਲੀ ਮਾਰਗ 'ਤੇ ਅਸਾਨੀ ਨਾਲ ਆ ਸਕੇਗਾ।

ਬੀਆਰਓ ਅਧਿਕਾਰੀਆਂ ਨੇ ਕਿਹਾ ਕਿ ਵਿਸਕੀ ਡਰੇਨ 'ਤੇ 110 ਫੁੱਟ ਲੰਬਾ ਇਹ ਪੁਲ ਭਾਰੀ ਬਰਫਬਾਰੀ ਕਾਰਨ   ਢਹਿ ਗਿਆ ਸੀ। ਇਲਾਕੇ ਵਿਚ ਪੁਲ ਬਹੁਤ ਮਹੱਤਵ ਰੱਖਦਾ ਹੈ। ਇਸ ਦੇ ਮੱਦੇਨਜ਼ਰ, ਬੀਆਰਓ ਦੇ ਪ੍ਰੋਜੈਕਟ ਫ੍ਰੀਜਿੰਗ ਪੁਆਇੰਟ ਦੇ ਅਧੀਨ ਮੌਸਮ ਦੀਆਂ ਚੁਣੌਤੀਆਂ ਦੇ ਬਾਵਜੂਦ, ਪੁਲ ਦਾ ਕੰਮ 5 ਤੋਂ 12 ਅਪ੍ਰੈਲ ਦੇ ਵਿਚਕਾਰ ਜੰਗੀ ਪੱਧਰ 'ਤੇ ਕੀਤਾ ਗਿਆ। ਪੁਲ ਬਣਾਉਣ ਲਈ ਵਿਸ਼ੇਸ਼ ਰਣਨੀਤੀ ਅਪਣਾਈ ਗਈ ਸੀ। 

ਇਕ ਪਾਸੇ ਪਹਿਲਾਂ ਤੋਂ ਬਣੇ ਪੁਲ ਨੂੰ ਤੋੜਨ ਦਾ ਕੰਮ ਤਾਂ ਦੂਜੇ ਪਾਸੇ ਨਵੇਂ ਸਿਰੇ ਤੋਂ ਨਿਰਮਾਣ ਦਾ ਕੰਮ ਚਲਾਇਆ ਗਿਆ। ਇਸ ਦੌਰਾਨ ਜ਼ਰੂਰੀ ਵਸਤੂਆਂ ਦੀ ਸਪਲਾਈ ਨਾਲ ਜੁੜੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਨਿਰਮਾਣ ਦਾ ਕੰਮ ਚਲਾਇਆ ਗਿਆ। ਇਸ ਦੌਰਾਨ ਜ਼ਰੂਰੀ ਵਸਤੂਆਂ ਨੂੰ ਸਪਲਾਈ ਨਾਲ ਜੁੜੇ ਭਾਰੀ ਵਾਹਨਾਂ ਦੀ ਆਵਾਜਾਈ ਰੁਕਣ ਨਹੀਂ ਦਿੱਤੀ ਗਈ।

ਅਧਿਕਾਰੀ ਨੇ ਦੱਸਿਆ ਕਿ ਰਿਕਾਰਡ ਸਮੇਂ 'ਚ ਤਿਆਰ ਕੀਤਾ ਗਿਆ ਇਹ ਪੁਲ ਪਹਿਲਾਂ ਤੋਂ ਕਈ ਗੁਣਾ ਮਜ਼ਬੂਤ ਹੋ ਗਿਆ ਹੈ। ਵਿਸਕੀ ਨਾਲੇ 'ਤੇ ਬਣਾਏ ਗਏ ਨਵੇਂ ਪੁਲ ਦੀ ਸਮਰੱਥਾ 50 ਟਨ ਤੱਕ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਟਰੱਕ ਡਰਾਈਵਰ ਇਸ ਪੁਲ ਤੋਂ ਲੰਘਦੇ ਸਮੇਂ ਡਰੇ ਰਹਿੰਦੇ ਸਨ। ਜ਼ਰੂਰੀ ਵਸਤੂਆਂ ਦੀ ਸਪਲਾਈ ਨਾਲ ਜੁੜੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਹੁਣ ਇਹ ਪੁਲ ਵਧੀਆ ਬਦਲ ਬਣ ਗਿਆ ਹੈ।