ਕੋਰੋਨਾ ਦੇ ਵਧਦੇ ਕੇਸਾਂ ਵਿਚਕਾਰ ਹਿਮਾਚਲ ਸਰਕਾਰ ਦਾ ਵੱਡਾ ਐਲਾਨ, ਸਰਕਾਰੀ ਦਫ਼ਤਰਾਂ 'ਚ 5 ਦਿਨ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਵਿੱਚ ਬੀਤੇ 24 ਘੰਟੇ ਦੌਰਾਨ 1700 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 13 ਲੋਕਾਂ ਦੀ ਮੌਤ ਹੋ ਗਈ।

Himachal Govt

ਸ਼ਿਮਲਾ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਸਰਕਾਰ ਵੱਲੋਂ ਸਖਤੀ ਕਰ ਦਿੱਤੀ ਗਈ ਹੈ। ਇਸ ਵਿਚਕਾਰ ਅੱਜ ਹਿਮਾਚਲ ਸਰਕਾਰ ਨੇ ਵੀ ਪਾਬੰਦੀਆਂ ਵਧਾ ਦਿੱਤੀਆਂ ਹਨ।  ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਨਰਾਤਿਆਂ ਮਗਰੋਂ ਮੰਦਰ ਵੀ ਬੰਦ ਕਰ ਦਿੱਤੇ ਜਾਣਗੇ। 22 ਅਪ੍ਰੈਲ ਤੋਂ ਮੰਦਰ ਸਿਰਫ ਪੂਜਾ ਲਈ ਖੁੱਲ੍ਹਣਗੇ। ਗੌਰਤਲਬ ਹੈ ਕਿ ਹਿਮਾਚਲ ਵਿੱਚ ਬੀਤੇ 24 ਘੰਟੇ ਦੌਰਾਨ 1700 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 13 ਲੋਕਾਂ ਦੀ ਮੌਤ ਹੋ ਗਈ।

ਇਨ੍ਹਾਂ 'ਤੇ ਲੱਗਣਗੀਆਂ ਪਾਬੰਧੀ 
-ਵਿਆਹਾਂ ਸ਼ਾਦੀਆਂ ਤੇ ਹੋਰ ਸਮਾਜਿਕ-ਧਾਰਮਿਕ ਪ੍ਰੋਗਰਾਮਾਂ ਵਿੱਚ ਸਿਰਫ 50 ਲੋਕ ਹੀ ਸ਼ਾਮਲ ਹੋ ਸਕਣਗੇ। 

-ਸਰਕਾਰੀ ਦਫ਼ਤਰਾਂ ਵਿੱਚ ਸਿਰਫ 50% ਸਟਾਫ ਨਾਲ ਪੰਜ ਦਿਨ ਹੀ ਕੰਮ ਹੋਵੇਗਾ। 

-ਨਵੇਂ ਨਿਯਮਾਂ ਮੁਤਾਬਕ ਬੱਸਾਂ ਵਿੱਚ ਵੀ ਸਿਰਫ 50% ਲੋਕ ਹੀ ਬੈਠਣਗੇ।