ਹਿਸਾਰ : ਜ਼ਹਿਰੀਲੀ ਗੈਸ ਨੇ ਲਈ ਇੱਕੋ ਪਰਿਵਾਰ ਦੇ 4 ਜੀਆਂ ਦੀ ਜਾਨ
ਘਰੇਲੂ ਕਲੇਸ਼ ਦੇ ਚਲਦੇ ਵਾਪਰਿਆ ਇਹ ਹਾਦਸਾ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਨਾਰਨੌਲ : ਹਰਿਆਣਾ ਦੇ ਨਾਰਨੌਲ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ 3 ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਹੈ। ਚਾਰਾਂ ਦੀਆਂ ਲਾਸ਼ਾਂ ਪਾਣੀ ਦੀ ਟੈਂਕੀ ਵਿੱਚੋਂ ਮਿਲੀਆਂ ਹਨ, ਜਿਨ੍ਹਾਂ ਨੂੰ ਨਾਰਨੌਲ ਸਦਰ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਕਾਰਨ ਔਰਤ ਨੇ ਇਹ ਕਦਮ ਚੁੱਕਿਆ। ਉਸ ਨੇ ਪਹਿਲਾਂ ਤਿੰਨਾਂ ਬੱਚਿਆਂ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋਇਆ ਅਤੇ ਫਿਰ ਖ਼ੁਦ ਵੀ ਡੁੱਬ ਗਈ। ਮ੍ਰਿਤਕ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦਾ ਰਹਿਣ ਵਾਲੀ ਸੀ। ਉਸ ਦਾ ਪਤੀ ਰਾਮਸੇਵਕ ਕੁਸ਼ਵਾਹਾ ਵੀ ਮਿਸਤਰੀ ਦਾ ਕੰਮ ਕਰਦਾ ਹੈ।
ਇਨ੍ਹੀਂ ਦਿਨੀਂ ਇਹ ਪਰਿਵਾਰ ਨਾਰਨੌਲ ਦੇ ਪਿੰਡ ਦੁਬਲਾਣਾ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮਜ਼ਦੂਰੀ ਕਰਦਾ ਸੀ। ਸੋਮਵਾਰ ਨੂੰ ਰਾਮਸੇਵਕ ਨੇ ਆਪਣੀ ਪਤਨੀ ਨਾਲ ਕੰਮ 'ਤੇ ਜਾਣ ਦੀ ਗੱਲ ਕੀਤੀ ਤਾਂ ਉਸ ਨੇ ਕੰਮ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਦੇਰ ਸ਼ਾਮ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸ ਨੂੰ ਨਾ ਤਾਂ ਪਤਨੀ ਮਿਲੀ ਅਤੇ ਨਾ ਹੀ ਬੱਚੇ। ਮਕਾਨ ਮਾਲਕ ਸੁਖਬੀਰ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਸੂਚਨਾ ਦਿੱਤੀ। ਔਰਤ ਅਤੇ ਬੱਚਿਆਂ ਦੀ ਭਾਲ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਲਾਸ਼ ਘਰ ਦੇ ਕੋਲ ਪਾਣੀ ਦੀ ਟੈਂਕੀ 'ਚ ਪਈ ਸੀ।
ਜਦੋਂ ਪਿੰਡ ਵਾਸੀਆਂ ਨੇ ਪਾਣੀ ਵਾਲੀ ਟੈਂਕੀ ਵਿੱਚ ਝਾਤੀ ਮਾਰੀ ਤਾਂ ਉਨ੍ਹਾਂ ਰਾਮਸੇਵਕ ਦੇ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ। ਇੱਕ ਬੱਚੇ ਦੀ ਉਮਰ ਸਿਰਫ਼ 7 ਮਹੀਨੇ ਦੱਸੀ ਜਾ ਰਹੀ ਹੈ, ਜਦਕਿ ਦੋ ਹੋਰ ਬੱਚਿਆਂ ਦੀ ਉਮਰ ਵੀ 3 ਤੋਂ 4 ਸਾਲ ਦੇ ਵਿਚਕਾਰ ਹੈ। ਟੈਂਕੀ 'ਚ ਇਕੱਠੇ 4 ਲਾਸ਼ਾਂ ਪਈਆਂ ਦੇਖ ਕੇ ਇਲਾਕੇ 'ਚ ਸਨਸਨੀ ਫੈਲ ਗਈ। ਸਰਪੰਚ ਧਰਮਪਾਲ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਿਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਤਕਰਾਰ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।