ਕੁਮਾਰ ਵਿਸ਼ਵਾਸ ਤੋਂ ਬਾਅਦ ਅਲਕਾ ਲਾਂਬਾ ਦੇ ਘਰ ਪਹੁੰਚੀ ਪੰਜਾਬ ਪੁਲਿਸ, ਘਰ ਦੇ ਬਾਹਰ ਚਿਪਕਾਇਆ ਨੋਟਿਸ
ਅਲਕਾ ਲਾਂਬਾ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਲਿਖਿਆ, 'ਪੰਜਾਬ ਪੁਲਿਸ ਮੇਰੇ ਘਰ ਪਹੁੰਚ ਗਈ ਹੈ।'
ਨਵੀਂ ਦਿੱਲੀ: ਕੁਮਾਰ ਵਿਸ਼ਵਾਸ ਤੋਂ ਬਾਅਦ ਪੰਜਾਬ ਪੁਲਿਸ ਕਾਂਗਰਸ ਆਗੂ ਅਲਕਾ ਲਾਂਬਾ ਦੇ ਘਰ ਪਹੁੰਚੀ। ਅਲਕਾ ਲਾਂਬਾ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਲਿਖਿਆ, 'ਪੰਜਾਬ ਪੁਲਿਸ ਮੇਰੇ ਘਰ ਪਹੁੰਚ ਗਈ ਹੈ।'
Tweet
ਅਲਕਾ ਲਾਂਬਾ ਨੇ ਨੋਟਿਸ ਦੇ ਨਾਲ ਇਕ ਹੋਰ ਟਵੀਟ 'ਚ ਲਿਖਿਆ, ''ਪੰਜਾਬ ਪੁਲਿਸ ਨੇ ਘਰ ਦੀ ਕੰਧ 'ਤੇ ਨੋਟਿਸ ਚਿਪਕਾਇਆ ਹੈ ਅਤੇ ਜਾਂਦੇ-ਜਾਂਦੇ 'ਆਪ' ਦੀ ਭਗਵੰਤ ਮਾਨ ਸਰਕਾਰ ਵੱਲੋਂ ਧਮਕੀ ਵੀ ਦਿੱਤੀ ਹੈ ਕਿ ਜੇਕਰ ਮੈਂ 26 ਅਪ੍ਰੈਲ ਨੂੰ ਥਾਣੇ 'ਚ ਪੇਸ਼ ਨਹੀਂ ਹੋਈ ਤਾਂ ਨਤੀਜਾ ਮਾੜਾ ਹੋਵੇਗਾ। ਕਾਂਗਰਸ ਦੀ ਇਹ ਗਾਂਧੀਵਾਦੀ ਸਿਪਾਹੀ ਵੱਡੇ ਸੰਘੀਆਂ ਤੋਂ ਨਹੀਂ ਡਰੀ, ਛੋਟੇ ਸੰਘੀ ਦੀ ਤਾਂ ਗੱਲ ਹੀ ਛੱਡ ਦਿਓ”।
Photo
ਪੰਜਾਬ ਦੇ ਰੋਪੜ ਜ਼ਿਲੇ ਦੇ ਥਾਣਾ ਸਦਰ 'ਚ ਕੁਮਾਰ ਵਿਸ਼ਵਾਸ ਅਤੇ ਅਲ਼ਕਾ ਲਾਂਬਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 153, 153ਏ, 505, 505(2), 116 ਆਰ/ਡਬਲਯੂ, 143, 147, 323, 341, 506 ਅਤੇ 120ਬੀ ਅਤੇ ਲੋਕ ਪ੍ਰਤੀਨਿਧਤਾ ਐਕਟ 125 ਤਹਿਤ ਕੇਸ ਦਰਜ ਕੀਤਾ ਗਿਆ ਹੈ।