ਸੂਰਜ ਗ੍ਰਹਿਣ ਕਾਰਨ ਆਸਟ੍ਰੇਲੀਆ 'ਚ ਛਾਇਆ ਹਨੇਰਾ, ਇੰਡੋਨੇਸ਼ੀਆ 'ਚ ਵੀ ਦੇਖਣ ਨੂੰ ਮਿਲਿਆ ਸਾਲ ਦੇ ਪਹਿਲੇ ਗ੍ਰਹਿਣ ਦਾ ਅਸਰ
ਭਾਰਤ 'ਚ ਨਹੀਂ ਹੋਇਆ ਇਸਦਾ ਕੋਈ ਅਸਰ
ਨਵੀਂ ਦਿੱਲੀ: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਵੀਰਵਾਰ ਨੂੰ ਖ਼ਤਮ ਹੋ ਗਿਆ। ਭਾਰਤ 'ਚ ਸੂਰਜ ਗ੍ਰਹਿਣ ਦਾ ਅਸਰ ਨਜ਼ਰ ਨਹੀਂ ਆਇਆ। ਸੂਰਜ ਗ੍ਰਹਿਣ ਸਵੇਰੇ 7.4 ਵਜੇ ਸ਼ੁਰੂ ਹੋਇਆ, ਜੋ 12.29 ਤੱਕ ਜਾਰੀ ਰਿਹਾ। ਸੂਰਜ ਗ੍ਰਹਿਣ ਦਾ ਸਭ ਤੋਂ ਜ਼ਿਆਦਾ ਅਸਰ ਆਸਟ੍ਰੇਲੀਆ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਵਿੱਚ 9:04 ਵਜੇ ਪੂਰੀ ਤਰ੍ਹਾਂ ਹਨੇਰਾ ਸੀ। ਸੂਰਜ ਗ੍ਰਹਿਣ ਦਾ ਅਸਰ ਇੰਡੋਨੇਸ਼ੀਆ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਸੂਰਜ ਗ੍ਰਹਿਣ ਨੂੰ ਬਹੁਤ ਹੀ ਦੁਰਲੱਭ ਅਤੇ ਹਾਈਬ੍ਰਿਡ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਜ ਆਉਣਾ ਸੀ ਪੰਜਾਬ
ਭਾਰਤ ਵਿੱਚ ਸੂਰਜ ਗ੍ਰਹਿਣ ਨਜ਼ਰ ਨਹੀਂ ਆਇਆ। ਹਾਲਾਂਕਿ ਕਈ ਲੋਕਾਂ ਨੇ ਇਸ ਸੂਰਜ ਗ੍ਰਹਿਣ ਦਾ ਨਜ਼ਾਰਾ ਆਨਲਾਈਨ ਦੇਖਿਆ। ਭਾਰਤ ਵਿੱਚ ਇਸ ਸੂਰਜ ਗ੍ਰਹਿਣ ਦੇ ਨਾ ਦਿਖਾਈ ਦੇਣ ਦਾ ਕਾਰਨ ਸੂਰਜ ਅਤੇ ਧਰਤੀ ਦੇ ਵਿਚਕਾਰ ਚੰਦਰਮਾ ਦੀ ਸਥਿਤੀ ਅਤੇ ਇਸਦਾ ਸਮਾਂ ਸੀ। ਇਸ ਸਾਲ ਦਾ ਅਗਲਾ ਸੂਰਜ ਗ੍ਰਹਿਣ 14 ਅਕਤੂਬਰ ਨੂੰ ਲੱਗੇਗਾ। ਇਹ ਇੱਕ ਸਾਲਾਨਾ ਸੂਰਜ ਗ੍ਰਹਿਣ ਹੋਵੇਗਾ, ਜਿਸ ਵਿੱਚ ਸੂਰਜ ਚੰਦ ਦੁਆਰਾ ਪੂਰੀ ਤਰ੍ਹਾਂ ਢੱਕਿਆ ਨਹੀਂ ਜਾਵੇਗਾ। ਨਾਲ ਹੀ, ਇਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼: ਗੁਰਮੁਖੀ ਦੀ ਦਾਤ ਝੋਲੀ ਪਾਉਣ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ
ਐਕਸਮਾਊਥ, ਆਸਟ੍ਰੇਲੀਆ ਵਿੱਚ ਪੂਰਨ ਸੂਰਜ ਗ੍ਰਹਿਣ ਦੇਖਣ ਲਈ ਭਾਰੀ ਭੀੜ ਇਕੱਠੀ ਹੋਈ। ਲੋਕਾਂ ਨੇ ਆਪਣੀ ਦੂਰਬੀਨ ਨਾਲ ਗ੍ਰਹਿਣ ਦੇਖਿਆ। ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਪ੍ਰੋਫੈਸਰ ਸਬੀਨ ਬੇਲਸਟੇਡ ਨੇ ਦੱਸਿਆ ਕਿ ਗ੍ਰਹਿਣ ਤੋਂ ਪਹਿਲਾਂ ਹੌਲੀ-ਹੌਲੀ ਹਨੇਰਾ ਹੋ ਰਿਹਾ ਸੀ। ਇਸ ਦੌਰਾਨ ਗ੍ਰਹਿਣ ਦੇਖਣ ਆਏ ਲੋਕ ਪੂਰੀ ਤਰ੍ਹਾਂ ਸ਼ਾਂਤ ਹੋ ਗਏ। ਤਾਪਮਾਨ ਵੀ ਘਟਣ ਲੱਗਾ ਅਤੇ ਹਵਾ ਦਾ ਵਹਾਅ ਵੀ ਰੁਕ ਗਿਆ।