ਇੰਜਨੀਅਰਿੰਗ ਕਾਲਜ ਦਾ ਅਸਿਸਟੈਂਟ ਪ੍ਰੋਫ਼ੈਸਰ ਨੌਕਰੀ ਛੱਡ ਬਣਿਆ ਕੁਲੀ; ਆਖ਼ਰ ਕੀ ਸੀ ਮਜ਼ਬੂਰੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਅਕਤੀ 7 ਅਪ੍ਰੈਲ ਨੂੰ ਕਾਲਜ ਦੇ ਹੋਸਟਲ ਤੋਂ ਲਾਪਤਾ ਹੋ ਗਿਆ ਸੀ

punjab

 

ਹੈਦਰਾਬਾਦ : ਆਪਣੀ ਨਿੱਜੀ ਜ਼ਿੰਦਗੀ ਤੋਂ ਨਾਖੁਸ਼ ਹੋ ਕੇ ਇਕ ਇੰਜੀਨੀਅਰਿੰਗ ਕਾਲਜ ਦਾ ਸਹਾਇਕ ਪ੍ਰੋਫੈਸਰ ਕੁਲੀ ਬਣ ਗਿਆ। ਮਾਮਲਾ ਹੈਦਰਾਬਾਦ ਦੇ ਬਾਹਰੀ ਇਲਾਕੇ ਅਬਦੁੱਲਾਪੁਰਮੇਟ ਦਾ ਹੈ। ਇੱਕ ਨਿੱਜੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਨ ਵਾਲਾ ਵਿਅਕਤੀ 7 ਅਪਰੈਲ ਨੂੰ ਕਾਲਜ ਦੇ ਹੋਸਟਲ ਤੋਂ ਲਾਪਤਾ ਹੋ ਗਿਆ ਸੀ ਜਿੱਥੇ ਉਹ ਰਹਿ ਰਿਹਾ ਸੀ। ਕਾਲਜ ਪ੍ਰਬੰਧਕਾਂ ਨੇ ਸੋਚਿਆ ਕਿ ਸ਼ਾਇਦ ਉਹ ਤੇਲੰਗਾਨਾ ਵਿੱਚ ਆਪਣੇ ਜੱਦੀ ਘਰ ਗਿਆ ਹੋਵੇਗਾ। ਜਦੋਂ ਉਸ ਦੇ ਪਰਿਵਾਰ ਨਾਲ ਸੰਪਰਕ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਉੱਥੇ ਨਹੀਂ ਆਇਆ।

ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ ਅਤੇ ਬਾਅਦ ਵਿੱਚ ਇੱਕ ਬਾਜ਼ਾਰ ਵਿੱਚ ਕੁਲੀ ਦਾ ਕੰਮ ਕਰਦਾ ਪਾਇਆ ਗਿਆ।

ਅਬਦੁੱਲਾਪੁਰਮੇਟ ਦੇ ਇੰਸਪੈਕਟਰ ਸੁਨੀਲ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਅਬਦੁੱਲਾਪੁਰਮੇਟ ਵਿੱਚ ਇੱਕ ਸਥਾਨਕ ਫਲ ਮੰਡੀ ’ਤੇ ਨਜ਼ਰ ਰੱਖੀ। ਮੰਗਲਵਾਰ ਸਵੇਰੇ ਪੁਲਿਸ ਨੇ ਉਸ ਵਿਅਕਤੀ ਨੂੰ ਦੇਖਿਆ, ਜੋ ਕੁਲੀ ਦਾ ਕੰਮ ਕਰਨ ਆਇਆ ਸੀ। ਉਨ੍ਹਾਂ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਰਿਸ਼ਤੇਦਾਰਾਂ ਨੂੰ ਕਾਉਂਸਲਿੰਗ ਕਰਵਾਉਣ ਦੀ ਸਲਾਹ ਦਿੱਤੀ।