ਦਿੱਲੀ ਦੇ ਸਾਕੇਤ ਵਿਚ ਖੁੱਲ੍ਹਿਆ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
'ਐਪਲ ਸਾਕੇਤ' ਨਾਮ ਦੇ ਸਟੋਰ ਦਾ ਡਿਜ਼ਾਈਨ ਦਿੱਲੀ ਦੇ ਪੁਰਾਣੇ ਗੇਟਾਂ ਤੋਂ ਪ੍ਰੇਰਿਤ ਹੈ
ਨਵੀਂ ਦਿੱਲੀ: ਵਿਸ਼ਵ ਦੀ ਪ੍ਰਮੁੱਖ ਖਪਤਕਾਰ ਤਕਨਾਲੋਜੀ ਕੰਪਨੀ ਐਪਲ ਦਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਹਿਲਾ ਸਟੋਰ ਅੱਜ ਤੋਂ ਖੁੱਲ੍ਹ ਗਿਆ। ਇਸ ਮੌਕੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਗਾਹਕਾਂ ਦਾ ਸਵਾਗਤ ਕੀਤਾ। ਦਿੱਲੀ ਵਿਚ ਐਪਲ ਸਟੋਰ ਸਾਕੇਤ ਵਿਚ ਸਿਲੈਕਟ ਸਿਟੀਵਾਕ ਮਾਲ ਵਿਚ ਖੁੱਲ੍ਹਿਆ ਹੈ। 'ਐਪਲ ਸਾਕੇਤ' ਨਾਮ ਦੇ ਸਟੋਰ ਦਾ ਡਿਜ਼ਾਈਨ ਦਿੱਲੀ ਦੇ ਪੁਰਾਣੇ ਗੇਟਾਂ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖਸ਼ ਮੱਲ੍ਹੀ ਮਿਲਿਆ ਇਹ ਸਨਮਾਨ
ਹਾਲਾਂਕਿ ਇਹ ਮੁੰਬਈ ਦੇ ਸਟੋਰ ਤੋਂ ਆਕਾਰ ਵਿਚ ਛੋਟਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਕਾਰੋਬਾਰੀ ਜ਼ਿਲ੍ਹੇ ਦੇ ਇਕ ਮਾਲ ਵਿਚ ਭਾਰਤ ਦਾ ਪਹਿਲਾ ਐਪਲ ਸਟੋਰ ਖੋਲ੍ਹਿਆ ਗਿਆ। ਸੂਤਰਾਂ ਨੇ ਦੱਸਿਆ ਕਿ ਐਪਲ ਸਾਕੇਤ ਸਟੋਰ ਦਾ ਆਕਾਰ ਮੁੰਬਈ ਦੇ ਸਟੋਰ ਤੋਂ ਅੱਧਾ ਹੈ। ਸਾਕੇਤ ਸਟੋਰ 'ਤੇ ਕੰਪਨੀ ਦੀ ਰਿਟੇਲ ਟੀਮ ਵਿਚ 70 ਤੋਂ ਵੱਧ ਮੈਂਬਰ ਸ਼ਾਮਲ ਹਨ ਜੋ ਦੇਸ਼ ਦੇ 18 ਸੂਬਿਆਂ ਤੋਂ ਹਨ ਅਤੇ ਵੱਖ-ਵੱਖ ਭਾਸ਼ਾਵਾਂ ਬੋਲ ਸਕਦੇ ਹਨ।
ਇਹ ਵੀ ਪੜ੍ਹੋ: 6 ਹਜ਼ਾਰ ਮੀਟਰ ਤੋਂ ਡਿੱਗਿਆ ਅਜਮੇਰ ਦਾ ਨੌਜਵਾਨ 3 ਦਿਨਾਂ ਬਾਅਦ ਮਿਲਿਆ ਜ਼ਿੰਦਾ
ਇਸ ਤੋਂ ਪਹਿਲਾਂ ਬੀਤੇ ਦਿਨ ਕੁੱਕ ਨੇ ਆਪਣੇ ਦਿੱਲੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨਾਲ ਵੀ ਮੁਲਾਕਾਤ ਕੀਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੁੱਕ ਨੇ ਭਾਰਤ ਵਿਚ ਕੰਪੋਨੈਂਟ ਸਪਲਾਈ ਲਈ ਆਪਣਾ ਆਧਾਰ ਵਧਾਉਣ ਲਈ ਸਰਕਾਰ ਤੋਂ ਸਹਿਯੋਗ ਮੰਗਿਆ ਹੈ।