ਫੇਸਬੁੱਕ ਪੋਲ ਦੇ ਨਤੀਜੇ: ਚੰਡੀਗੜ੍ਹ ਸੀਟ ਤੋਂ ਪਵਨ ਕੁਮਾਰ ਬਾਂਸਲ ਨੇ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ ਸੀਟ ਦੇ ਉਮੀਦਵਾਰਾਂ ਸਬੰਧੀ ਸਪੋਕਸਮੈਨ ਵੈੱਬ ਟੀਵੀ ਵੱਲੋਂ ਇਕ ਸਰਵੇਖਣ ਕੀਤਾ ਗਿਆ।

Kirron Kher-Pawan Kumar Bansal

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਆਖਰੀ ਗੇੜ ਤਹਿਤ 19 ਮਈ ਨੂੰ ਪੰਜਾਬ ਸਮੇਤ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਵੀ ਚੋਣਾਂ ਹੋਈਆਂ ਹਨ। ਚੰਡੀਗੜ੍ਹ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਬਾਂਸਲ ਅਤੇ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਵਿਚਕਾਰ ਅਹਿਮ ਮੁਕਾਬਲਾ ਹੈ। ਇਸਦੇ ਨਾਲ ਹੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਅਤੇ ਪੀਡੀਏ ਗਠਜੋੜ ਦੇ ਉਮੀਦਵਾਰ ਪਰਵੀਨ ਕੁਮਾਰ ਵੀ ਮੈਦਾਨ ਵਿਚ ਹਨ।

ਚੰਡੀਗੜ੍ਹ ਸੀਟ ਦੇ ਉਮੀਦਵਾਰਾਂ ਸਬੰਧੀ ਸਪੋਕਸਮੈਨ ਵੈੱਬ ਟੀਵੀ ਵੱਲੋਂ ਇਕ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਅਨੁਸਾਰ ਕਾਂਗਰਸ ਪਾਰਟੀ ਭਾਰੀ ਜਿੱਤ ਹਾਸਿਲ ਕਰ ਸਕਦੀ ਹੈ ਜਦਕਿ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਸਪੋਕਸਮੈਨ ਵੈੱਬਟੀਵੀ’ ਵਲੋਂ ਕੀਤੀ ਗਈ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਕਾਂਗਰਸ ਦੇ ਪਵਨ ਬੰਸਲ ਨੂੰ 67 ਫੀਸਦੀ ਅਤੇ ਭਾਜਪਾ ਦੀ ਕਿਰਨ ਖੇਰ ਨੂੰ 33 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ।

ਦੱਸ ਦਈਏ ਕਿ ਚੰਡੀਗੜ੍ਹ ਵਿਚ ਕੁੱਲ 13 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਚੰਡੀਗੜ੍ਹ ਸੀਟ ਤੋਂ ਮੁੱਖ ਮੁਕਾਬਲਾ ਕਾਂਗਰਸ ਦੇ ਪਵਨ ਬਾਂਸਲ ਅਤੇ ਭਾਜਪਾ ਦੀ ਕਿਰਨ ਖੇਰ ਵਿਚਕਾਰ ਸੀ। ਇਹਨਾਂ ਚੋਣਾਂ ਵਿਚ ਕਿਰਨ ਖੇਰ ਨੇ ਪਵਨ ਬਾਂਸਲ ਨੂੰ ਮਾਤ ਦਿੱਤੀ ਸੀ। ਕਿਰਨ ਖੇਰ ਨੂੰ 1,91,362 ਵੋਟਾਂ ਪਈਆਂ ਸਨ ਜਦਕਿ ਪਵਨ ਬੰਸਲ ਨੂੰ 1,21,720 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਸੀ।