ਦਿੱਲੀ ਪੁਲਿਸ ਨੇ ਸ਼ਰ੍ਹੇਬਜ਼ਾਰ ਸੜਕ 'ਤੇ ਢੇਰ ਕੀਤੇ ਦੋ ਗੈਂਗਸਟਰ
ਗੈਂਗਸਟਰਾਂ ਨੇ ਵੀ ਕੀਤੀ ਸੀ ਪੁਲਿਸ ਪਾਰਟੀ 'ਤੇ ਫਾਈਰਿੰਗ
ਨਵੀਂ ਦਿੱਲੀ- ਤਸਵੀਰਾਂ ਦਿੱਲੀ ਦੇ ਦੁਆਰਕਾ ਮੋੜ ਮੈਟਰੋ ਸਟੇਸ਼ਨ ਦੇ ਨੇੜੇ ਦੀਆਂ ਹਨ। ਜਿੱਥੇ ਦਿੱਲੀ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ ਹੋ ਗਈ ਇਸ ਦੌਰਾਨ ਪੁਲਿਸ ਨੇ ਸੜਕ ਵਿਚਕਾਰ ਹੀ ਦੋ ਗੈਂਗਸਟਰਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਰੋਡ ਤੋਂ ਲੰਘਣ ਵਾਲੇ ਰਾਹਗੀਰਾਂ ਵਿਚ ਹਫੜਾ ਦਫ਼ੜੀ ਮਚ ਗਈ। ਦਰਅਸਲ ਪੁਲਿਸ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਲਲਕਾਰਿਆ ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਫਾਈਰਿੰਗ ਕਰ ਦਿਤੀ।
ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਥਾਈਂ ਢੇਰ ਕਰ ਦਿੱਤਾ। ਕੁੱਝ ਫ਼ਰਾਰ ਹੋ ਗਏ ਜਦਕਿ ਇਕ ਗੈਂਗਸਟਰ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਇਨ੍ਹਾਂ ਵਿਚ ਪੁਲਿਸ ਨੂੰ ਅਤਿ ਲੋੜੀਂਦਾ ਮਸ਼ਹੂਰ ਗੈਂਗਸਟਰ ਵਿਕਾਸ ਦਲਾਲ ਅਤੇ ਪ੍ਰਵੀਨ ਗਹਿਲੋਤ ਵੀ ਸ਼ਾਮਲ ਸਨ। ਜਿਨ੍ਹਾਂ ਦੀ ਪੁਲਿਸ ਗੋਲੀਬਾਰੀ ਵਿਚ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਧੁਪ ਤਿਵਾਰੀ, ਜੁਆਇੰਟ ਕਮਿਸ਼ਨਰ ਨੇ ਆਖਿਆ ਕਿ ਗੈਂਗਸਟਰਾਂ ਨੇ ਪਹਿਲਾਂ ਪੁਲਿਸ 'ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਜਵਾਬ ਵਿਚ ਕਾਰਵਾਈ ਕੀਤੀ ਅਤੇ ਮੌਕੇ 'ਤੇ ਪੁੱਜੇ ਪੀਸੀਆਰ ਦੇ ਮੁਲਾਜ਼ਮਾਂ 'ਤੇ ਵੀ ਬਦਮਾਸ਼ਾਂ ਨੇ ਫਾਈਰਿੰਗ ਕੀਤੀ ਇਸੇ ਕਾਰਵਾਈ ਵਿਚ ਦੋ ਗੈਂਗਸਟਰ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ। ਦਸ ਦਈਏ ਕਿ ਦਿੱਲੀ ਵਿਚ ਅਪਰਾਧੀ ਕਾਫ਼ੀ ਬੇਖ਼ੌਫ਼ ਹੁੰਦੇ ਜਾ ਰਹੇ ਹਨ। ਨਿੱਤ ਦਿਨ ਕਈ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਪੁਲਿਸ ਗੋਲੀਬਾਰੀ ਦੀ ਇਸ ਘਟਨਾ ਨੂੰ ਲੈ ਕੇ ਦਿੱਲੀ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੇਖੋ ਵੀਡੀਓ.....