ਕੋਰੋਨਾ ਪਾਜ਼ੇਟਿਵ ਔਰਤ ਨੇ ਦੋ ਬੱਚਿਆਂ ਨੂੰ ਦਿਤਾ ਜਨਮ, ਇਕ ਪਾਜ਼ੇਟਿਵ ਤੇ ਇਕ ਨੈਗੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ’ਚ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿਤਾ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਤੇ ਦੂਜੀ ਦੀ ਨੈਗੇਟਿਵ ਆਈ ਹੈ।

File Photo

ਮਹੇਸਾਨਾ, 19 ਮਈ : ਗੁਜਰਾਤ ’ਚ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿਤਾ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਤੇ ਦੂਜੀ ਦੀ ਨੈਗੇਟਿਵ ਆਈ ਹੈ। ਗੁਜਰਾਤ ਦੇ ਵਡਨਗਰ ’ਚ ਆਏ ਇਸ ਮਾਮਲੇ ਤੋਂ ਡਾਕਟਰ ਵੀ ਹੈਰਾਨ ਰਹਿ ਗਏ। ਹਸੁਮਤਿ ਬੇਨ ਪਰਮਾਰ ਵਾਸੀ ਮੋਲੀਪੁਰ ਜੋ ਕੋਰੋਨਾ ਪਾਜ਼ੇਟਿਵ ਹੈ, ਨੇ ਸ਼ਨੀਵਾਰ ਨੂੰ ਵਡਨਗਰ ਦੇ ਮੈਡੀਕਲ ਹਸਪਤਾਲ ਵਿਚ ਜੁੜਵਾਂ ਬੱਚਿਆਂ ਨੂੰ ਜਨਮ ਦਿਤਾ।

ਮਾਂ ਦੇ ਪਾਜ਼ੇਟਿਵ ਹੋਣ ਕਾਰਨ ਦੋਵੇਂ ਨਵਜੰਮੇ ਬੱਚਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਸੋਮਵਾਰ ਨੂੰ ਜਦ ਇਹ ਰਿਪੋਰਟ ਆਈ ਤਾਂ ਇਨ੍ਹਾਂ ਜੁੜਵਾ ਬੱਚਿਆਂ ’ਚ ਇਕ ਲੜਕਾ ਪਾਜ਼ੇਟਿਵ ਤੇ ਲੜਕੀ ਦੀ ਰਿਪੋਰਟ ਨੈਗੇਟਿਵ ਆਈ। ਹੁਣ ਲੜਕੇ ਦਾ ਨਮੂਨਾ ਦੁਬਾਰਾ ਜਾਂਚ ਲਈ ਭੇਜਿਆ ਜਾਵੇਗਾ। ਵਡਨਗਰ ਮੈਡੀਕਲ ਕਾਲਜ ਦੇ ਸੁਪਰਡੈਂਟ ਐਚ. ਡੀ. ਪਾਲੇਕਰ ਨੇ ਦਸਿਆ ਕਿ ਰਿਪੋਰਟ ਸ਼ੱਕੀ ਹੋ ਸਕਦੀ ਹੈ। ਬੱਚਿਆਂ ਨੂੰ ਬਰੈਸਟ ਸਕ੍ਰੀਨਿੰਗ ਵੀ ਨਹੀਂ ਕਰਵਾਈ ਗਈ ਹੈ। ਦੋਵੇਂ ਬੱਚੇ ਇਕੱਠੇ ਹਨ। ਅਜਿਹੇ ਵਿਚ ਦੋਵਾਂ ਬੱਚਿਆਂ ਦੀ ਰਿਪੋਰਟ ਅਲੱਗ-ਅਲੱਗ ਨਹੀਂ ਹੋ ਸਕਦੀ, ਇਸ ਲਈ 2 ਦਿਨਾਂ ਬਾਅਦ ਬੱਚਿਆਂ ਦੇ ਨਮੂਨੇ ਦੁਬਾਰਾ ਜਾਂਚ ਲਈ ਭੇਜੇ ਜਾਣਗੇ। (ਏਜੰਸੀ)