ਉਤਰਾਖੰਡ ਦੇ ਸਾਬਕਾ ਸਿੱਖਿਆ ਮੰਤਰੀ ਨਰਿੰਦਰ ਸਿੰਘ ਭੰਡਾਰੀ ਦਾ ਹੋਇਆ ਦਿਹਾਂਤ
ਕਾਂਗਰਸ ਦੇ ਦਿੱਗਜ ਨੇਤਾ ਵੀ ਸਨ ਨਰਿੰਦਰ ਸਿੰਘ ਭੰਡਾਰੀ
Narinder Singh Bhandari
ਦੇਹਰਾਦੂਨ: ਉੱਤਰਾਖੰਡ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਨਰਿੰਦਰ ਸਿੰਘ ਭੰਡਾਰੀ ਦੀ ਬੀਤੀ ਰਾਤ ਮੌਤ ਹੋ ਗਈ। ਉਹਨਾਂ ਨੇ ਕੋਟਦਵਾਰ ਦੇ ਬਲਭਦਰਪੁਰ ਵਿਖੇ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ।
ਨਰਿੰਦਰ ਸਿੰਘ ਭੰਡਾਰੀ ਨੇ ਨਰਾਇਣ ਦੱਤ ਤਿਵਾੜੀ ਸਰਕਾਰ ਵਿਚ 2002 ਤੋਂ 2007 ਤੱਕ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ। ਉਹ ਪਉੜੀ ਤੋਂ ਵਿਧਾਇਕ ਵੀ ਸਨ। ਨਰਿੰਦਰ ਸਿੰਘ ਭੰਡਾਰੀ ਨੇ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ।
ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਸਾਬਕਾ ਰਾਜ ਦੇ ਸਿੱਖਿਆ ਮੰਤਰੀ ਨਰਿੰਦਰ ਸਿੰਘ ਭੰਡਾਰੀ ਦੀ ਮੌਤ ‘ਤੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਇਸ ਦੁੱਖ ਨੂੰ ਸਹਾਰਨ ਦੀ ਸ਼ਕਤੀ ਪ੍ਰਦਾਨ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।