ਘਰ ਦੇ ਬਾਹਰ ਖੇਡਦੇ ਸਮੇਂ ਢਾਈ ਸਾਲਾ ਬੱਚੀ ਨੂੰ ਟਰੈਕਟਰ-ਟਰਾਲੀ ਨੇ ਕੁਚਲਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੇ ਟਰੈਕਟਰ ਡਰਾਈਵਰ ਨੂੰ ਮੌਕੇ 'ਤੇ ਹੀ ਕੀਤਾ ਕਾਬੂ

photo

 

ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ 'ਚ ਸੜਕ ਹਾਦਸੇ 'ਚ ਢਾਈ ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ। ਉਹ ਮਾਂਡੇਬਾੜੀ ਪਿੰਡ ਵਿਚ ਆਪਣੇ ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਸੀ, ਉਦੋਂ ਹੀ ਇਕ ਟਰੈਕਟਰ-ਟਰਾਲੀ ਨੇ ਉਸ ਨੂੰ ਕੁਚਲ ਦਿਤਾ। ਪਿੰਡ ਵਾਸੀਆਂ ਨੇ ਟਰੈਕਟਰ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸ਼ਨੀਵਾਰ ਨੂੰ ਸਿਵਲ ਹਸਪਤਾਲ 'ਚ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।

ਇਹ ਵੀ ਪੜ੍ਹੋ: ਕੁਰਸੀ 'ਤੇ ਬੈਠੇ ਸਨ PM ਨਰਿੰਦਰ ਮੋਦੀ, ਬਿਡੇਨ ਨੇ ਆ ਕੇ ਘੁੱਟ ਕੇ ਪਾਈ ਜੱਫ਼ੀ

ਪਿੰਡ ਮੰਡੇਬਾੜੀ ਦੇ ਵਸਨੀਕ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਰੋਹਿਤ ਦੀ ਢਾਈ ਸਾਲ ਦੀ ਬੇਟੀ ਮੰਨਤ ਸ਼ੁੱਕਰਵਾਰ ਸ਼ਾਮ ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਸੀ। ਇਸੇ ਦੌਰਾਨ ਪਿੰਡ ਫੂਸਗੜ੍ਹ ਵਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਟਰੈਕਟਰ ਟਰਾਲੀ ਨੇ ਬੱਚੀ ਨੂੰ ਕੁਚਲ ਦਿਤਾ। ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। 

ਇਹ ਵੀ ਪੜ੍ਹੋ: ਅਬੋਹਰ 'ਚ 10 ਕਿਲੋ ਭੁੱਕੀ ਸਮੇਤ 2 ਨਸ਼ਾ ਤਸਕਰ ਕਾਬੂ  

ਮੰਨਤ ਦੀ ਮੌਤ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਬੱਚੇ ਦੇ ਪਿਤਾ ਰੋਹਿਤ ਨੇ ਜਗਾਧਰੀ ਵਿਚ ਅਦਾਲਤ ਦੇ ਬਾਹਰ ਭੋਜਨ ਦੀ ਰੇਹੜੀ ਲਗਾਉਂਦੇ ਹਨ। ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ। ਉਸਦਾ ਇੱਕ 8 ਸਾਲ ਦਾ ਬੇਟਾ ਹੈ। ਰਿਸ਼ਤੇਦਾਰਾਂ ਨੇ ਟਰੈਕਟਰ ਟਰਾਲੀ ਨੂੰ ਲਾਪਰਵਾਹੀ ਨਾਲ ਚਲਾਉਣ ਦੇ ਦੋਸ਼ ਹੇਠ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।