ਬੋਰਵੈੱਲ 'ਚ ਡਿੱਗੇ ਬੱਚੇ ਨੂੰ 7 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ ਅਕਸ਼ਿਤ

photo

 

ਜੈਪੁਰ: ਜੈਪੁਰ 'ਚ ਸ਼ਨੀਵਾਰ ਸਵੇਰੇ 7 ਵਜੇ 9 ਸਾਲਾ ਅਕਸ਼ਿਤ 200 ਫੁੱਟ ਡੂੰਘੇ ਬੋਰਵੈੱਲ 'ਚ ਡਿਗ ਗਿਆ। ਉਹ ਕਰੀਬ 200 ਫੁੱਟ ਡੂੰਘੇ ਬੋਰਵੈੱਲ ਵਿਚ ਫਸ ਗਿਆ। 6 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਹ 7 ਘੰਟੇ ਤੱਕ ਬੋਰਵੈੱਲ ਦੇ ਅੰਦਰ ਰਿਹਾ। ਸਿਵਲ ਡਿਫੈਂਸ ਅਤੇ ਐਨਡੀਆਰਐਫ ਦੀ ਟੀਮ ਨੇ ਉਸ ਨੂੰ ਲੋਹੇ ਦੇ ਜਾਲ ਦੀ ਮਦਦ ਨਾਲ ਬਾਹਰ ਕੱਢਿਆ। ਬਾਹਰ ਕੱਢਣ ਤੋਂ ਬਾਅਦ ਅਕਸ਼ਿਤ ਨੂੰ ਹਸਪਤਾਲ ਭੇਜਿਆ ਗਿਆ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ: ਘਰ ਦੇ ਬਾਹਰ ਖੇਡਦੇ ਸਮੇਂ ਢਾਈ ਸਾਲਾ ਬੱਚੀ ਨੂੰ ਟਰੈਕਟਰ-ਟਰਾਲੀ ਨੇ ਕੁਚਲਿਆ, ਮੌਤ

ਘਟਨਾ ਜੈਪੁਰ ਦੇ ਜੋਬਨੇਰ ਥਾਣਾ ਖੇਤਰ ਦੀ ਹੈ। 9 ਸਾਲਾ ਅਕਸ਼ਿਤ ਉਰਫ ਲੱਕੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਭੋਜਪੁਰਾ ਕਲਾਂ ਵਿਚ ਮਾਮੇ ਦੇ ਘਰ ਨੇੜੇ ਖੇਤ ਵਿਚ ਇਕ ਬੋਰਵੈੱਲ ਬਣਿਆ ਹੋਇਆ ਸੀ। ਸਵੇਰੇ ਉੱਠਣ ਤੋਂ ਬਾਅਦ ਉਹ ਖੇਡਦੇ ਹੋਏ ਬੋਰਵੈੱਲ 'ਤੇ ਚਲਾ ਗਿਆ।

ਇਹ ਵੀ ਪੜ੍ਹੋ: ਕੁਰਸੀ 'ਤੇ ਬੈਠੇ ਸਨ PM ਨਰਿੰਦਰ ਮੋਦੀ, ਬਿਡੇਨ ਨੇ ਆ ਕੇ ਘੁੱਟ ਕੇ ਪਾਈ ਜੱਫ਼ੀ 

ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ 200 ਫੁੱਟ ਡੂੰਘੇ ਬੋਰਵੈੱਲ ਵਿਚ ਫਸ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਕਾਫੀ ਦੇਰ ਤੱਕ ਅਕਸ਼ਿਤ ਨੂੰ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ। ਇਸ ਦੌਰਾਨ ਬੋਰਵੈੱਲ ਤੋਂ ਕੁਝ ਹਿਲਜੁਲ ਹੋਈ। ਅਕਸ਼ਿਤ ਦੀ ਆਵਾਜ਼ ਆ ਰਹੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਪਤਾ ਲੱਗਾ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ।